ਭਗਤ ਪੂਰਨ ਸਿੰਘ ਦੀ ਬਰਸੀ ਸਬੰਧੀ ਸਮਾਗਮ 31 ਤੋਂ
07:17 AM Jul 26, 2024 IST
ਅੰਮ੍ਰਿਤਸਰ: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 32ਵੀਂ ਸਾਲਾਨਾ ਬਰਸੀ ਸਬੰਧੀ ਸਮਾਗਮ 31 ਜੁਲਾਈ ਤੋਂ 5 ਅਗਸਤ ਤੱਕ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਮਾਗਮਾਂ ਵਿੱਚ ਪਿੰਗਲਵਾੜਾ ਦੇ ਸਕੂਲੀ ਬੱਚੇ ਅਤੇ ਮਰੀਜ਼ਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਤਿਆਰ ਕੀਤੀਆਂ ਕਲਾ ਕ੍ਰਿਤਾਂ ਦੀ ਪ੍ਰਦਰਸ਼ਨੀ, ਖੂਨਦਾਨ ਕੈਂਪ, ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਲਾਵਾਰਸ ਮਰੀਜ਼ਾਂ ਲਈ ਸਪੈਸ਼ਲ ਵਾਰਡ ਦਾ ਉਦਘਾਟਨ ਸਮਾਗਮ ਸ਼ਾਮਲ ਹੋਣਗੇ। -ਟਨਸ
Advertisement
Advertisement