ਭਗਤ ਨਾਮਦੇਵ ਦਾ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਜ਼ਿਲ੍ਹਾ ਟਾਂਕ ਕਸ਼ੱਤਰੀ ਸਭਾ, ਜਲੰਧਰ ਵੱਲੋਂ ਅੱਜ ਸੰਤ ਨਾਮਦੇਵ ਭਵਨ, ਮਾਡਲ ਹਾਊਸ ਵਿਚ ਭਗਤ ਨਾਮਦੇਵ ਦਾ 754ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਹਵਨ ਨਾਲ ਕੀਤੀ ਗਈ। ਪੰਡਿਤ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਭਗਤ ਨਾਮਦੇਵ ਦੀ ਉਸਤਤ ਕੀਤੀ ਗਈ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਮਾਗਮ ਆਰੰਭ ਹੋਇਆ। ਰਾਗੀ ਜਥਾ ਭਾਈ ਪਵਿੱਤਰ ਸਿੰਘ ਨੇ ਕੀਰਤਨ ਕੀਤਾ। ਕਥਾਵਾਚਕ ਗਿਆਨੀ ਗੁਰਮੀਤ ਸਿੰਘ ਨੇ ਭਗਤ ਨਾਮਦੇਵ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾ. ਮਿਹਰਬਾਨ ਸਿੰਘ, ਡਾ. ਬਲਵਿੰਦਰ ਕੌਰ ਬਰਿਆਣਾ ਅਤੇ ਗੁਰਦੀਪ ਸਿਘ ਭਮਰਾ ਨੇ ਭਗਤ ਨਾਮਦੇਵ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁੱਲ ਭਗਤ ਨੇ ਵੀ ਹਾਜ਼ਰੀ ਲਵਾਈ। ਸਭਾ ਦੇ ਪ੍ਰਧਾਨ ਮਨੋਹਰ ਲਾਲ ਨੇ ਨਾਮਦੇਵ ਭਵਨ ’ਚ ਚਲ ਰਹੇ ਸੇਵਾ ਕਾਰਜਾਂ ਦਾ ਵਰਨਣ ਕੀਤਾ। ਇਸ ਮੌਕੇ ਸਭਾ ਦੇ ਬਜ਼ੁਰਗ ਮੈਂਬਰ ਗੁਰਬਚਨ ਸਿੰਘ ਰਖਰਾ ਅਤੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਲਾਇਕ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਰਪੀ ਗਾਂਧੀ, ਇੰਜ. ਕਰਮਜੀਤ ਸਿੰਘ, ਅਜੈ ਕੌਸ਼ਲ, ਹਰੀਸ਼ ਚਿੱਤਰਾ, ਜਸਬੀਰ ਸਿੰਘ, ਸਰਵਣ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਾਗਰ, ਪ੍ਰੇਮ ਸਾਗਰ ਅਤੇ ਦੀਪਕ ਕੌਸ਼ਲ ਹਾਜ਼ਰ ਸਨ।