ਬੀਐੱਫਆਈ ਨੇ ਨਵੇਂ ਵਿਦੇਸ਼ੀ ਕੋਚ ਲਈ ਅਰਜ਼ੀਆਂ ਮੰਗੀਆਂ
07:58 AM Aug 14, 2024 IST
ਨਵੀਂ ਦਿੱਲੀ, 13 ਅਗਸਤ
ਪੈਰਿਸ ਓਲੰਪਿਕ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਅੱਜ ਨਵੇਂ ਵਿਦੇਸ਼ੀ ਕੋਚ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੈਰਿਸ ਓਲੰਪਿਕ ਵਿੱਚ ਦੇਸ਼ ਦਾ ਕੋਈ ਵੀ ਮੁੱਕੇਬਾਜ਼ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਅਤੇ ਕੋਈ ਵੀ ਤਗ਼ਮਾ ਨਹੀਂ ਜਿੱਤ ਸਕਿਆ।
Advertisement
ਇਨ੍ਹਾਂ ਮੁੱਕੇਬਾਜ਼ਾਂ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ ਅਤੇ ਲਵਲੀਨਾ ਬੋਰਗੋਹੇਨ ਵੀ ਸ਼ਾਮਲ ਸਨ। ਡਬਲਿਊਐੱਫਆਈ ਦੇ ਇਸ਼ਤਿਹਾਰ ਮੁਤਾਬਕ, ‘‘ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਅਗਲੇ ਚਾਰ ਸਾਲਾਂ ਲਈ ਆਪਣੀ ਇਲੀਟ ਕੌਮੀ ਟੀਮ ਵਾਸਤੇ ਵਿਦੇਸ਼ੀ ਮੁੱਕੇਬਾਜ਼ੀ ਕੋਚ ਨਿਯੁਕਤ ਕਰਨਾ ਚਾਹੁੰਦੀ ਹੈ।’’ ਹਾਲਾਂਕਿ, ਮੌਜੂਦਾ ਵਿਦੇਸ਼ੀ ਕੋਚ ਦਮਿਤਰੀ ਦਮਿਤਰੁਕ ਸਮਝੌਤੇ ਤਹਿਤ ਆਪਣੇ ਦੋ ਸਾਲਾਂ ਦੇ ਕਾਰਜਕਾਲ ਤੱਕ ਬਣੇ ਰਹਿਣਗੇ। -ਪੀਟੀਆਈ
Advertisement
Advertisement