For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ-ਗਾਜ਼ਾ ਜੰਗ ਕਾਰਨ ਵਿਰਾਨ ਹੈ ਈਸਾ ਮਸੀਹ ਦਾ ਜਨਮ ਸਥਾਨ ਬੈਥਲਹਮ

11:14 AM Dec 25, 2023 IST
ਇਜ਼ਰਾਈਲ ਗਾਜ਼ਾ ਜੰਗ ਕਾਰਨ ਵਿਰਾਨ ਹੈ ਈਸਾ ਮਸੀਹ ਦਾ ਜਨਮ ਸਥਾਨ ਬੈਥਲਹਮ
Advertisement

ਦੀਰ ਅਲ-ਬਲਾਹ, 25 ਦਸੰਬਰ
ਈਸਾ ਮਸੀਹ ਦਾ ਆਮ ਤੌਰ 'ਤੇ ਰੌਣਕ ਵਾਲਾ ਜਨਮ ਸਥਾਨ ਬੈਥਲਹਮ ਕ੍ਰਿਸਮਸ ਦੀ ਸ਼ਾਮ ਨੂੰ ਵਿਰਾਨ ਨਜ਼ਰ ਆ ਰਿਹਾ ਹੈ। ਇਥੇ ਇਜ਼ਰਾਈਲ-ਹਮਾਸ ਯੁੱਧ ਕਾਰਨ ਜਸ਼ਨ ਨਹੀਂ ਮਨਾਏ ਜਾ ਰਹੇ। ਤਿਉਹਾਰਾਂ ਦੀਆਂ ਲਾਈਟਾਂ ਅਤੇ ਕ੍ਰਿਸਮਸ ਟ੍ਰੀ, ਜੋ ਮੈਂਗਰ ਸਕੁਆਇਰ ਨੂੰ ਰੌਸ਼ਨ ਕਰਦੇ ਹਨ, ਗਾਇਬ ਹਨ। ਇਥੇ ਵਿਦੇਸ਼ੀ ਸੈਲਾਨੀਆਂ ਅਤੇ ਉਤਸ਼ਾਹੀ ਨੌਜਵਾਨਾਂ ਦੀ ਰੌਣਕ ਰਹਿੰਦੀ ਸੀ, ਜੋ ਹਰ ਸਾਲ ਛੁੱਟੀਆਂ ਮਨਾਉਣ ਲਈ ਵੈਸਟ ਬੈਂਕ ਸ਼ਹਿਰ ਵਿੱਚ ਇਕੱਠੇ ਹੁੰਦੇ ਹਨ। ਦਰਜਨਾਂ ਫਲਸਤੀਨੀ ਸੁਰੱਖਿਆ ਬਲਾਂ ਨੂੰ ਖਾਲੀ ਚੌਕ 'ਤੇ ਗਸ਼ਤ ਕਰਦੇ ਦੇਖਿਆ ਗਿਆ। ਹਮਾਸ-ਇਜ਼ਰਾਈਲ ਯੁੱਧ ਨੇ ਗਾਜ਼ਾ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਸਮੇਂ ਦੌਰਾਨ  20,400 ਫਲਸਤੀਨੀ ਮਾਰੇ ਗਏ ਹਨ ਅਤੇ ਖੇਤਰ ਦੇ ਲਗਭਗ 23 ਲੱਖ ਲੋਕ ਬੇਘਰ ਹੋ ਗਏ ਹਨ।

Advertisement

Advertisement
Author Image

Advertisement
Advertisement
×