ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਗੋਬਿੰਦ ਸਿੰਘ ਕਾਲਜ ਨੂੰ ਸਰਵੋਤਮ ਵੈੱਬਸਾਈਟ ਪੁਰਸਕਾਰ

09:59 AM Oct 23, 2024 IST
ਵੀਸੀ ਪ੍ਰੋ. ਯੋਗੇਸ਼ ਸਿੰਘ ਤੋਂ ਪੁਰਸਕਾਰ ਲੈਂਦੇ ਹੋਏ ਪ੍ਰਿੰਸੀਪਲ ਜਤਿੰਦਰਬੀਰ ਸਿੰਘ ਤੇ ਹੋਰ।

ਨਵੀਂ ਦਿੱਲੀ (ਕੁਲਦੀਪ ਸਿੰਘ):

Advertisement

ਦਿੱਲੀ ਯੂਨੀਵਰਸਿਟੀ ਅਧੀਨ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਪੀਤਮ ਪੁਰਾ ਨੂੰ ਕਾਲਜਾਂ ਦੀ ਸ਼੍ਰੇਣੀ ਵਿੱਚ ‘ਸਰਵੋਤਮ ਵੈੱਬਸਾਈਟ ਐਵਾਰਡ’ ਨਾਲ ਸਨਮਾਨਿਆ ਗਿਆ। ਕਾਲਜ ਨੂੰ ਇਹ ਸਨਮਾਨ ਦਿੱਲੀ ਯੂਨੀਵਰਸਿਟੀ ਵੱਲੋਂ ਕਨਵੈਨਸ਼ਨ ਹਾਲ ਵਿੱਚ ਕਰਵਾਏ ਸਲਾਨਾ ਪੁਰਸਕਾਰ ਸਮਾਗਮ-2024 ਵਿੱਚ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਕਾਲਜ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਕਾਊਂਸਲ (ਐੱਨਏਏਸੀ) ਦੁਆਰਾ ਏ ਗਰੇਡ ਨਾਲ ਨਿਵਾਜਿਆ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਾਲਜ ਦੀ ਵੈੱਬਸਾਈਟ ਨੂੰ ਇਸ ਦੀ ਉਪਭੋਗਤਾ-ਕੇਂਦ੍ਰਿਤ ਕਾਰਜਸ਼ੀਲਤਾ, ਡਿਜ਼ਾਈਨ ਅਤੇ ਸੁੰਦਰਤਾ ਦੇ ਨਾਲ-ਨਾਲ ਇਸ ਦੀਆਂ ਗਤੀਸ਼ੀਲ ਅਤੇ ਆਕਰਸ਼ਿਤ ਵਿਸ਼ੇਸ਼ਤਾਵਾਂ ਦੇ ਅਧਾਰ ’ਤੇ ਚੁਣਿਆ ਗਿਆ ਹੈ।

Advertisement
Advertisement