ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਏ ਸਾਈਲੈਂਟ ਐਸਕੇਪ’ ਨੂੰ ਸਰਵੋਤਮ ਫਿਲਮ ਦਾ ਐਵਾਰਡ

10:10 AM Nov 06, 2023 IST
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਫਿਲਮ ਫੈਸਟੀਵਲ ਨੂੰ ਸੰਬੋਧਨ ਕਰਦੇ ਹੋਏ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ। -ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ, 5 ਨਵੰਬਰ
ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ‘ਤੀਜਾ ਬਠਿੰਡਾ ਫਿਲਮ ਫੈਸਟੀਵਲ 2023’ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ’ਚ ਕਰਵਾਇਆ ਗਿਆ ਜਿਸ ਵਿੱਚ ਆਸਟਰੇਲੀਆ ਤੋਂ ਆਈ ਸ਼ਾਰਟ ਫਿਲਮ ‘ਏ ਸਾਈਲੈਂਟ ਐਸਕੇਪ’ ਨੂੰ ਸਰਵੋਤਮ ਫਿਲਮ ਦਾ ਐਵਾਰਡ ਦਿੱਤਾ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ’ਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ 15 ਚੋਣਵੀਆਂ ਲਘੂ ਫਿਲਮਾਂ ਦਿਖਾਈਆਂ ਗਈਆਂ। ਇਨ੍ਹਾਂ ’ਚ ਕੁਝ ਮੂਕ ਫਿਲਮਾਂ ਵੀ ਸ਼ਾਮਲ ਸਨ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਨਾਉਣ ਲਈ ਵਚਨਵੱਧ ਤੇ ਯਤਨਸ਼ੀਲ ਹੈ। ਸਮਾਰੋਹ ’ਚ ਲਘੂ ਫ਼ਿਲਮਾਂ ਦੇਖ ਕੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਨਰਮੰਦ ਅਦਾਕਾਰਾਂ ਦੀ ਕਮੀ ਨਹੀਂ ਤੇ ਉਨ੍ਹਾਂ ਸੁਭਾਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਸੇ ਖੇਤਰ ਨਾਲ ਸਬੰਧਤ ਰਹੇ ਹਨ ਅਤੇ ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਫਿਲਮ ਸਨਅਤ ਇਸ ਦੌਰ ’ਚ ਬੇਹੱਦ ਤਰੱਕੀ ਕਰੇਗੀ। ਇਸ ਮੌਕੇ ‘ਜੋਰਾ ਦਸ ਨੰਬਰੀਆ’ ਫਿਲਮ ਨਾਲ ਮਸ਼ਹੂਰ ਹੋਏ ਨਿਰਦੇਸ਼ਕ ਅਮਰਦੀਪ ਸਿੰਘ ਨੇ ਕੁਲਤਾਰ ਸਿੰਘ ਸੰਧਵਾਂ ਅੱਗੇ ਪੰਜਾਬੀ ਫਿਲਮਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਿਕਰ ਕਰਦੇ ਹੋਏ ਇਨ੍ਹਾਂ ਦੇ ਹੱਲ ਲਈ ਪੰਜਾਬ ਸਰਕਾਰ ਦਾ ਦਖਲ ਮੰਗਿਆ ਅਤੇ ਪੰਜਾਬੀ ਫ਼ਿਲਮਾਂ ਲਈ ਪੰਜਾਬ ’ਚ ਹੀ ਵੱਖਰਾ ਸੈਂਸਰ ਬੋਰਡ ਬਨਾਉਣ ਦੀ ਵੀ ਮੰਗ ਕੀਤੀ। ਸ੍ਰੀ ਸੰਧਵਾਂ ਨੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੰਦਿਆਂ ਉਨ੍ਹਾਂ ਚੰਡੀਗੜ੍ਹ ’ਚ ਅਪਣੇ ਦਫਤਰ ’ਚ ਮੀਟਿੰਗ ਦਾ ਸੱਦਾ ਦਿੱਤਾ।
ਉਨ੍ਹਾਂ ਨੂੰ ਆਪਣੇ ਅਖਤਿਆਰੀ ਫੰਡ ’ਚੋਂ 1 ਲੱਖ ਰੁਪਏ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ। ਸ੍ਰੀ ਸੰਧਵਾਂ ਨੇ ਪੰਜਾਬੀ ਫਿਲਮ ਸਨਅਤ ਵਿੱਚ ਪਾਏ ਯੋਗਦਾਨ ਲਈ ਅਦਾਕਾਰ ਮਹਾਬੀਰ ਭੁੱਲਰ ਨੂੰ ਪੰਜਾਬ ਗੋਲਡ ਐਵਾਰਡ, ਪੰਜਾਬੀ ਫਿਲਮ ਮਸਤਾਨੇ ਦੇ ਡਾਇਰੈਕਟਰ ਸ਼ਰਨ ਆਰਟ ਨੂੰ ਪੰਜਾਬ ਜੈੱਮ ਐਵਾਰਡ ਅਤੇ ਪੰਜਾਬੀ ਲੋਕ ਗਾਇਕ ਯਾਸਿਰ ਹੁਸੈਨ ਨੂੰ ਪੰਜਾਬ ਫੋਕ ਐਵਾਰਡ ਨਾਲ ਸਨਮਾਨਤਿ ਕੀਤਾ।
ਇਸ ਮੌਕੇ ਆਕਾਸ਼ਵਾਣੀ ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਰਾਜੀਵ ਅਰੋੜਾ, ਆਮ ਆਦਮੀ ਪਾਰਟੀ ਦੇ ਨੀਲ ਗਰਗ, ਅਨਿਲ ਠਾਕੁਰ, ਬਿਕਰਮਜੀਤ ਸਿੰਘ ਬਾਹੀਆ, ਪ੍ਰਿੰਸੀਪਲ ਰਵਿੰਦਰ ਸਿੰਘ ਮਾਨ ਅਤੇ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜੋਤਸਨਾ ਹਾਜ਼ਰ ਸਨ।

Advertisement

ਐਵਾਰਡ ਲਈ ਚੁਣੀਆਂ ਗਈਆਂ ਫਿਲਮਾਂ

ਇਸ ਸਮਾਰੋਹ ’ਚ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ, ਅਦਾਕਾਰਾ ਕੁੱਲ ਸਿੱਧੂ ਅਤੇ ਹਾਲ ਹੀ ’ਚ ਕਾਮਯਾਬ ਹੋਈ ਫਿਲਮ ਮਸਤਾਨੇ ਦੇ ਨਿਰਦੇਸ਼ਕ ਸ਼ਰਨ ਆਰਟ ’ਤੇ ਆਧਾਰਤਿ ਜਿਊਰੀ ਨੇ ਆਸਟਰੇਲੀਆ ਤੋਂ ਆਈ ਹੋਈ ਸ਼ਾਰਟ ਫਿਲਮ ‘ਏ ਸਾਈਲੈਂਟ ਐਸਕੇਪ’ ਨੂੰ ਸਰਵੋਤਮ ਫਿਲਮ ਚੁਣਿਆ। ਇਸ ਫਿਲਮ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ। ਦੂਸਰੇ ਸਥਾਨ ’ਤੇ ਜਲੰਧਰ ਤੋਂ ਆਈ ਫਿਲਮ ‘ਰੱਬੀ’ ਅਤੇ ਤੀਸਰੇ ਸਥਾਨ ’ਤੇ ਮੁਹਾਲੀ ਤੋਂ ਆਈ ਫਿਲਮ ‘ਤਾਰਾ’ ਰਹੀ। ਸ਼ਾਰਟ ਫਿਲਮ ‘ਮਿਸ਼ਨ ਪ੍ਰਫਾਰਮੈਂਸ’ ਅਤੇ ਸ਼ਾਰਟ ਫਿਲਮ ‘ਘੰਟੀ’ ਨੂੰ ਸਪੈਸ਼ਲ ਜਿਊਰੀ ਐਵਾਰਡ ਲਈ ਚੁਣਿਆ ਗਿਆ। ਅਦਾਕਾਰ ਗੁਰਅਸੀਸ ਸਿੰਘ ਨੂੰ ਫਿਲਮ ‘ਰੱਬੀ’ ਲਈ ਸਰਵੋਤਮ ਅਦਾਕਾਰ ਅਤੇ ਸਰਦਾਰਨੀ ਪ੍ਰੀਤ ਨੂੰ ‘ਏ ਸਾਈਲੈਂਟ ਏਸਕੇਪ’ ਲਈ ਸਰਵੋਤਮ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਇਸੇ ਤਰਾਂ ਰਾਜਦੀਪ ਸਿੰਘ ਬਰਾੜ ਨੂੰ ਸ਼ਾਰਟ ਫਿਲਮ ‘ਟਾਹਲੀ’ ਲਈ ਸਰਵੋਤਮ ਲੇਖਕ ਅਤੇ ਗੁਰਦੀਪ ਐਸ. ਭੁੱਲਰ ਨੂੰ ਸ਼ਾਰਟ ਫਿਲਮ ‘ਘੰਟੀ’ ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ। ‘ਦੀਪ ਸਿੱਧੂ ਮੈਮੋਰੀਅਲ ਸਰਵੋਤਮ ਅਦਾਕਾਰ’ ਲਈ ਸ਼ਾਰਟ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੇ ਅਦਾਕਰਾ ਦਿਲ ਦਿਲਵੀਰ ਅਤੇ ਸਰਵੋਤਮ ਅਦਾਕਾਰਾ ਲਈ ਸ਼ਾਰਟ ਫਿਲਮ ‘ਰੱਬੀ’ ਦੀ ਨਾਇਕਾ ਜੈਸਮੀਨ ਸਿਆਨ ਨੂੰ ਚੁਣਿਆ ਗਿਆ।

Advertisement
Advertisement