For the best experience, open
https://m.punjabitribuneonline.com
on your mobile browser.
Advertisement

ਕਿਸਾਨ ਮੋਹਨਦੀਪ ਸਿੰਘ ਨੂੰ ‘ਬੈਸਟ ਫਾਰਮਰ’ ਐਵਾਰਡ

06:48 AM Sep 19, 2024 IST
ਕਿਸਾਨ ਮੋਹਨਦੀਪ ਸਿੰਘ ਨੂੰ ‘ਬੈਸਟ ਫਾਰਮਰ’ ਐਵਾਰਡ
ਮੋਹਨਦੀਪ ਸਿੰਘ ਨੂੰ ਐਵਾਰਡ ਦਿੰਦੇ ਹੋਏ ਮੰਤਰੀ ਗੁਰਪ੍ਰੀਤ ਸਿੰਘ ਖੁੱਡੀਆਂ। -ਫੋਟੋ: ਟੱਕਰ
Advertisement

ਮਾਛੀਵਾੜਾ: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਕਰਵਾਏ ਗਏ ਕਿਸਾਨ ਮੇਲੇ ਦੌਰਾਨ ਮਾਛੀਵਾੜਾ ਇਲਾਕੇ ਦੇ ਪਿੰਡ ਹਿਯਾਤਪੁਰ ਬੇਟ ਦੇ ਕਿਸਾਨ ਮੋਹਨਦੀਪ ਸਿੰਘ ਨੂੰ ‘ਬੈਸਟ ਫਾਰਮਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਮੋਹਨਦੀਪ ਸਿੰਘ ਨੂੰ ‘ਸਰਦਾਰ ਉਜਾਗਰ ਸਿੰਘ ਧਾਲੀਵਾਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ ਦੇਣ ਦੀ ਰਸਮ ਖੇਤੀਬਾੜੀ ਮੰਤਰੀ ਗੁਰਪ੍ਰੀਤ ਸਿੰਘ ਖੁੱਡੀਆਂ ਨੇ ਅਦਾ ਕੀਤੀ। ਇਸ ਮੌਕੇ ਕਿਸਾਨ ਮੋਹਣਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਸਾਰੇ ਪਰਿਵਾਰ ਦੀ ਮਿਹਨਤ ਹੈ। ਮੋਹਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਕਾਹਲੋਂ ਫੀਲਡ ਮੈਨੇਜਮੈਂਟ ਅਤੇ ਲੇਬਰ ਦੀ ਦੇਖਰੇਖ ਕਰਦੇ ਹਨ, ਭਰਾ ਜਗਰੂਪ ਕਾਹਲੋਂ ਫਾਰਮ ਵਿੱਚ ਮਸ਼ੀਨਰੀ ਦੀ ਜਿੰਮੇਵਾਰੀ ਸੰਭਾਲਦਾ ਹੈ। ਉਸ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਹ ਹੋਰ ਵੀ ਵਧੀਆ ਢੰਗ ਤੇ ਨਵੀਂ ਤਕਨੀਕ ਨਾਲ ਖੇਤੀਬਾੜੀ ਕਰੇਗਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement