For the best experience, open
https://m.punjabitribuneonline.com
on your mobile browser.
Advertisement

ਤੇਂਦੁਲਕਰ ਗੇਂਦਬਾਜ਼ੀ ਕਰਨ ਲਈ ਸਰਵੋਤਮ ਬੱਲੇਬਾਜ਼: ਐਂਡਰਸਨ

07:27 AM Jul 12, 2024 IST
ਤੇਂਦੁਲਕਰ ਗੇਂਦਬਾਜ਼ੀ ਕਰਨ ਲਈ ਸਰਵੋਤਮ ਬੱਲੇਬਾਜ਼  ਐਂਡਰਸਨ
Advertisement

ਲੰਡਨ:

Advertisement

ਕੌਮਾਂਤਰੀ ਕ੍ਰਿਕਟ ਤੋਂ ਕੁੱਝ ਦਿਨ ਪਹਿਲਾਂ ਸੰਨਿਆਸ ਲੈਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਅਨੁਸਾਰ ਉਸ ਨੇ ਆਪਣੇ ਲੰਬੇ ਕਰੀਅਰ ਦੌਰਾਨ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਖ਼ਿਲਾਫ਼ ਗੇਂਦਬਾਜ਼ੀ ਦਾ ਸਭ ਤੋਂ ਵੱਧ ਲੁਤਫ਼ ਉਠਾਇਆ ਹੈ। ਵੈਸਟਇੰਡੀਜ਼ ਖ਼ਿਲਾਫ਼ ਲਾਰਡਜ਼ ਵਿੱਚ ਇੰਗਲੈਂਡ ਲਈ ਆਪਣਾ 188ਵਾਂ ਟੈਸਟ ਖੇਡ ਰਹੇ ਐਂਡਰਸਨ ਇਸ ਮੈਚ ਮਗਰੋਂ ਸੰਨਿਆਸ ਲੈ ਲਵੇਗਾ। ਐਂਡਰਸਨ ਨੇ ਭਾਵੇਂ ਤੇਂਦੁਲਕਰ ਨੂੰ ਨੌਂ ਮੌਕਿਆਂ ’ਤੇ ਆਊਟ ਕੀਤਾ ਹੋਵੇ ਪਰ ਉਹ ਭਾਰਤੀ ਮਾਸਟਰ ਬਲਾਸਟਰ ਖ਼ਿਲਾਫ਼ ਕੋਈ ਤੈਅ ਯੋਜਨਾ ਨਹੀਂ ਬਣਾ ਸਕਿਆ ਸੀ। ਜਦੋਂ ਐਂਡਰਸਨ ਤੋਂ ਪੁੱਛਿਆ ਗਿਆ ਕਿ ਗੇਂਦਬਾਜ਼ੀ ਲਈ ਸਭ ਤੋਂ ਮੁਸ਼ਕਲ ਬੱਲੇਬਾਜ਼ ਕੌਣ ਰਿਹਾ ਤਾਂ ਉਸ ਨੇ ਕਿਹਾ, ‘‘ਮੈਨੂੰ ਕਹਿਣਾ ਹੀ ਪਵੇਗਾ ਕਿ ਸਚਿਨ ਤੇਂਦੁਲਕਰ ਸਰਵੋਤਮ ਬੱਲੇਬਾਜ਼ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×