ਬੰਗਲੁਰੂ ਟੈਸਟ ਮੈਚ: ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ
06:09 PM Oct 19, 2024 IST
Bengaluru: New Zealand's bowler William O'Rourke celebrates the wicket of Indias batter Ravindra Jadeja during the fourth day of the first Test cricket match between India and New Zealand, at the M Chinnaswamy Stadium, in Bengaluru, Karnataka, Saturday, Oct. 19, 2024. (PTI Photo/Shailendra Bhojak)(PTI10_19_2024_000234B)
ਬੰਗਲੁਰੂ, 19 ਅਕਤੂਬਰ
ਇਥੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੂਜੀ ਪਾਰੀ ਵਿਚ 462 ਦੌੜਾਂ ’ਤੇ ਆਲ ਆਊਟ ਹੋ ਗਈ। ਇੱਥੇ ਚੌਥੇ ਦਿਨ ਮੀਂਹ ਪਿਆ ਤੇ ਮੈਚ ਵੀਹ ਮਿੰਟ ਪਹਿਲਾਂ ਸਮਾਪਤ ਕਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਭਾਰਤੀ ਟੀਮ ਪਹਿਲੀ ਵਾਰੀ ਵਿਚ ਸਿਰਫ 46 ਦੌੜਾਂ ਹੀ ਬਣਾ ਸਕੀ ਸੀ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 402 ਦੌੜਾਂ ਬਣਾਈਆਂ ਤੇ ਟੀਮ ਨੂੰ 356 ਦੌੜਾਂ ਦੀ ਲੀਡ ਮਿਲੀ। ਭਾਰਤ ਦੀ ਦੂਜੀ ਪਾਰੀ ਵਿਚ ਸਰਫਰਾਜ਼ ਖਾਨ ਨੇ 150, ਰਿਸ਼ਭ ਪੰਤ ਨੇ 99, ਵਿਰਾਟ ਕੋਹਲੀ ਨੇ 70, ਰੋਹਿਤ ਸ਼ਰਮਾ ਨੇ 52 ਦੌੜਾਂ ਦਾ ਯੋਗਦਾਨ ਪਾਇਆ।
Advertisement
Advertisement