ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ’: ਮੋਦੀ

06:53 AM Jul 19, 2023 IST
ਨਵੀਂ ਦਿੱਲੀ ਵਿੱਚ ਅੈੱਨਡੀਏ ਦੀ ਮੀਟਿੰਗ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅੈੱਨਸੀਪੀ (ਅਜੀਤ ਧਡ਼ਾ) ਆਗੂ ਪ੍ਰਫੁੱਲ ਪਟੇਲ ਆਪਸ ’ਚ ਗੱਲਬਾਤ ਕਰਦੇ ਹੋਏ।

ਨਵੀਂ ਦਿੱਲੀ/ਪੋਰਟ ਬਲੇਅਰ, 18 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕਰਦਿਆਂ ਬੰਗਲੂਰੂ ਵਿੱਚ ਉਨ੍ਹਾਂ ਦੀ ਮੀਟਿੰਗ ਨੂੰ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ’ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਲੋਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੁੜ ਸੱਤਾ ਵਿੱਚ ਲਿਆਉਣਗੇ।

Advertisement

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦੇ ਹੋਏ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ। -ਫੋਟੋਆਂ: ਪੀਟੀਆਈ

ਇਥੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਸਾਂਝੇ ਟਰਮੀਨਲ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਕਜੁੱਟ ਵਿਰੋਧੀ ਪਾਰਟੀਆਂ ਲਈ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦਾ ਵਿਕਾਸ ਨਹੀਂ, ਸਗੋਂ ਆਪਣੇ ਬੱਚਿਆਂ, ਭਰਾ-ਭਤੀਜਿਆਂ ਦਾ ਵਿਕਾਸ ਮਾਇਨੇ ਰੱਖਦਾ ਹੈ ਅਤੇ ਉਨ੍ਹਾਂ ਦੀ ਇੱਕੋ-ਇੱਕ ਵਿਚਾਰਧਾਰਾ ਹੈ ‘ਆਪਣੇ ਪਰਿਵਾਰ ਨੂੰ ਬਚਾਓ, ਪਰਿਵਾਰ ਲਈ ਭ੍ਰਿਸ਼ਟਾਚਾਰ ਵਧਾਓ’। ਉਨ੍ਹਾਂ ਕਿਹਾ, ‘‘ਲੋਕਾਂ ਦਾ ਕਹਿਣਾ ਹੈ ਕਿ (ਕਰਨਾਟਕ ਵਿੱਚ ਕੀਤਾ) ਇਹ ਇਕੱਠ ‘ਭ੍ਰਿਸ਼ਟਾਚਾਰ’ ਦੇ ਪ੍ਰਚਾਰ ਪਾਸਾਰ ਲਈ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਤਾਮਿਲਨਾਡੂ ਵਿੱਚ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਬਾਵਜੂਦ ਡੀਐੱਮਕੇ ਨੂੰ ਕਥਿਤ ‘ਕਲੀਟ ਚਿੱਟ’ ਦਿੱਤੀ। ਪ੍ਰਧਾਨ ਮੰਤਰੀ ਨੇ ਬੰਗਲੂਰੂ ਵਿੱਚ ਜੁੜੀਆਂ 26 ਵਿਰੋਧੀ ਪਾਰਟੀਆਂ ਖਿਲਾਫ਼ ਭੜਾਸ ਕੱਢਦਿਆਂ ਕਿਹਾ, ‘‘ਖੱਬੇ-ਪੱਖੀ ਤੇ ਕਾਂਗਰਸ ਪੱਛਮੀ ਬੰਗਾਲ ਵਿੱਚ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ ਉਨ੍ਹਾਂ ਦੇ ਪਾਰਟੀ ਕੇਡਰ ’ਤੇ ਕੀਤੇ ਹਮਲਿਆਂ ਦੇ ਬਾਵਜੂਦ ਚੁੱਪ ਹਨ। ਇਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਕੋ ਫਰੇਮ (ਤਸਵੀਰ) ਵਿੱਚ ਵੇਖ ਕੇ, ਲੋਕ ਇਸ ਫਰੇਮ ਨੂੰ ਭ੍ਰਿਸ਼ਟਾਚਾਰ ਦਾ ਪ੍ਰਤੀਕ ਤੇ ਬੰਗਲੂਰੂ ਮੀਟਿੰਗ ਨੂੰ ‘ਕੱਟੜ ਭ੍ਰਿਸ਼ਟਾਚਾਰ ਸੰਮੇਲਨ’ ਆਖ ਰਹੇ ਹਨ।’’

ਐੱਨਡੀਏ ਦੀ ਮੀਿਟੰਗ ਦੌਰਾਨ ਆਪਸ ’ਚ ਗੱਲਬਾਤ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ। -ਫੋਟੋ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ, ‘‘ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ। ਜਮਹੂਰੀਅਤ ਦਾ ਮਤਲਬ ‘ਲੋਕਾਂ ਦਾ, ਲੋਕਾਂ ਵੱਲੋਂ ਤੇ ਲੋਕਾਂ ਲਈ’ ਹੈ। ਪਰ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਦਾ ਮੰਤਰ ‘ਪਰਿਵਾਰ ਦਾ, ਪਰਿਵਾਰ ਵੱਲੋਂ ਤੇ ਪਰਿਵਾਰ ਲਈ’ ਹੈ। ਉਨ੍ਹਾਂ ਲਈ ਪਰਿਵਾਰ ਪਹਿਲਾਂ ਤੇ ਦੇਸ਼ ਕੁਝ ਵੀ ਨਹੀਂ।’’ ਪ੍ਰਧਾਨ ਮੰਤਰੀ ਨੇ ਕਿਹਾ ‘‘ਜਿਹੜੇ ਲੋਕ ਇਸ ‘ਬਦਹਾਲੀ’ ਲਈ ਜ਼ਿੰਮੇਵਾਰ ਹਨ, ਉਨ੍ਹਾਂ ਜਾਤੀਵਾਦ ਦਾ ਜ਼ਹਿਰ ਵੇਚਣ ਤੇ ਭ੍ਰਿਸ਼ਟਾਚਾਰ ਵਿਚ ਗਲਤਾਨ ਹੋਣ ਲਈ ਮੁੜ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ। ਉਨ੍ਹਾਂ ਦਾ ਉਤਪਾਦ 20 ਲੱਖ ਕਰੋੜ ਰੁਪਏ ਦੀ ਘੁਟਾਲਾ ਗਾਰੰਟੀ ਹੈ। ਇਨ੍ਹਾਂ ਦੁਕਾਨਾਂ ਵਿੱਚ ਦਾਖ਼ਲੇ ਲਈ, ਵਿਅਕਤੀ ਵਿਸ਼ੇਸ਼ ਦਾ ਭ੍ਰਿਸ਼ਟ ਹੋਣਾ ਜ਼ਰੂਰੀ ਹੈ। ਆਪਣੀਆਂ ਦੁਕਾਨਾਂ ਵਿੱਚ ਉਹ ਮਾਰਗਦਰਸ਼ਕ ਵਜੋਂ ਭ੍ਰਿਸ਼ਟ ਲੋਕਾਂ ਨੂੰ ਤਰਜੀਹ ਦਿੰਦੇ ਹਨ।’’ -ਪੀਟੀਆਈ

Advertisement

Advertisement
Tags :
ਸੰਮੇਲਨਕੱਟੜਧਿਰਾਂਬੰਗਲੂਰੂਭ੍ਰਿਸ਼ਟਾਚਾਰੀਮੀਟਿੰਗਮੋਦੀਵਿਰੋਧੀ
Advertisement