ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲੂਰੂ: ਵਿਰੋਧੀ ਧਿਰਾਂ ਦੀ ਮੀਟਿੰਗ ਲਈ 24 ਪਾਰਟੀਆਂ ਨੂੰ ਸੱਦਾ

06:56 AM Jul 13, 2023 IST
New Delhi: Congress President Mallikarjun Kharge being welcomed by party leader Rajesh Lilothia as he arrives attend the Leadership Development Mission (LDM) workshop at the party headquarters in New Delhi, Wednesday, July 5, 2023. The workshop is organised to strengthen the party on Schedule Castes and Schedule Tribes-dominated reserved seats. (PTI Photo) (PTI07_05_2023_000045B)

ਨਵੀਂ ਦਿੱਲੀ, 12 ਜੁਲਾਈ
ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਟਾਕਰੇ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਅਤੇ ਇਕ ਮੰਚ ’ਤੇ ਲਿਆਉਣ ਦੇ ਇਰਾਦੇ ਨਾਲ ਵਿਰੋਧੀ ਧਿਰਾਂ ਦੀ ਮੀਟਿੰਗ ਅਗਲੇ ਹਫ਼ਤੇ ਬੰਗਲੂੁਰੂ ਵਿੱਚ ਹੋਵੇਗੀ। ਇਸ ਦੋ ਰੋਜ਼ਾ (17 ਤੇ 18 ਜੁਲਾਈ) ਮੀਟਿੰਗ ਲਈ 24 ਗੈਰ-ਭਾਜਪਾ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਪਟਨਾ ਵਿੱਚ ਹੋਈ ਪਹਿਲੀ ਮੀਟਿੰਗ ਵਿੱਚ 15 ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ ਸੀ। ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਵੀ 17 ਜੂਨ ਨੂੰ ਰਾਤ ਦੀ ਦਾਅਵਤ ਮੌਕੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਅਗਲੇ ਦਨਿ ਵਧੇਰੇ ਢਾਂਚਾਗਤ ਰਸਮੀ ਮੀਟਿੰਗ ਹੋਵੇਗੀ, ਜਿਸ ਵਿਚ ਵਿਰੋਧੀ ਧਿਰਾਂ ਰਣਨੀਤਕ ਯੋਜਨਾਵਾਂ ਘੜਨਗੀਆਂ।
ਸੂਤਰਾਂ ਨੇ ਕਿਹਾ ਕਿ ਐੱਮਡੀਐੱਮਕੇ, ਕੇਡੀਐੱਮਕੇ, ਵੀਸੀਕੇ, ਆਰਐੱਸਪੀ, ਫਾਰਵਰਡ ਬਲਾਕ, ਆਈਯੂਐੱਮਐੱਲ, ਕੇਰਲਾ ਕਾਂਗਰਸ (ਜੋਸੇਫ਼) ਤੇ ਕੇਰਲ ਕਾਂਗਰਸ (ਮਣੀ) ਉਨ੍ਹਾਂ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹਨ, ਜੋ ਵਿਰੋਧੀ ਧਿਰਾਂ ਦੀ ਦੂਜੀ ਮੀਟਿੰਗ ਸ਼ਾਮਲ ਹੋਣਗੀਆਂ। ਵਿਰੋਧੀ ਧਿਰ ਦੇ ਇਕ ਸੀਨੀਅਰ ਆਗੂ ਨੇ ਕਾਂਗਰਸ ਪ੍ਰਧਾਨ ਵੱਲੋੋਂ ਦੋ ਰੋਜ਼ਾ ਮੀਟਿੰਗ ਲਈ ਰਸਮੀ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ 24 ਵਿਰੋਧੀ ਪਾਰਟੀਆਂ ਦੇ ਲੋਕ ਸਭਾ ਵਿੱਚ ਮੌਜੂਦਾ ਸਮੇਂ 150 ਦੇ ਕਰੀਬ ਮੈਂਬਰ ਹਨ ਤੇ ਪਾਰਟੀਆਂ ਆਪਣੇ ਘੇਰੇ ਨੂੰ ਵਸੀਹ ਕਰਨ ਦੀ ਤਾਕ ਵਿੱਚ ਹਨ। ਸੂਤਰਾਂ ਨੇ ਕਿਹਾ ਕਿ ਏਕੇ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਰਮਿਆਨ ਵਿਰੋਧੀ ਪਾਰਟੀਆਂ ਦੇਸ਼ ਭਰ ਵਿੱਚ ਭਾਜਪਾ ਖਿਲਾਫ਼ ਇਕ ਸਾਂਝੇ ਉਮੀਦਵਾਰ ਦਾ ਐਲਾਨ ਕਰਨ ਬਾਰੇ ਮਨ ਬਣਾ ਸਕਦੀਆਂ ਹਨ। ਵਿਰੋਧੀ ਧਿਰਾਂ ਦੀ ਪਹਿਲੀ ਮੀਟਿੰਗ 23 ਜੂਨ ਨੂੰ ਬਿਹਾਰ ਦੇ ਪਟਨਾ ਵਿੱਚ ਹੋਈ ਸੀ। ਮੀਟਿੰਗ ਲਈ 16 ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਨਿ੍ਹਾਂ ਵਿਚੋਂ 15 ਸ਼ਾਮਲ ਹੋਈਆਂ ਸਨ। ਰਾਸ਼ਟਰੀ ਲੋਕ ਦਲ ਦੇ ਆਗੂ ਜੈਯੰਤ ਚੌਧਰੀ ਪਰਿਵਾਰਕ ਸਮਾਗਮ ਕਰਕੇ ਗੈਰਹਾਜ਼ਰ ਰਹੇ ਸਨ। ਬੰਗਲੂਰੂ ਮੀਟਿੰਗ ਲਈ ‘ਆਪ’ ਨੂੰ ਵੀ ਸੱਦਾ ਦਿੱਤਾ ਗਿਆ ਹੈ। ਚੇਤੇ ਰਹੇ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਬਿਹਾਰ ਵਿੱਚ ਹੋਈ ਪਿਛਲੀ ਮੀਟਿੰਗ ਮਗਰੋਂ ਐਲਾਨ ਕੀਤਾ ਸੀ ਕਿ ਕਾਂਗਰਸ ਜਿੰਨੀ ਦੇਰ ਦਿੱਲੀ ਵਿੱਚ ਕੇਂਦਰੀ ਆਰਡੀਨੈਂਸ ਨੂੰ ਲੈ ਕੇ ਸਟੈਂਡ ਸਪੱਸ਼ਟ ਨਹੀਂ ਕਰਦੀ, ‘ਆਪ’ ਓਨੀ ਦੇਰ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ। -ਪੀਟੀਆਈ

Advertisement

ਜਨਤਾ ਨੂੰ ਬਿਆਨਾਂ ਦੀ ਨਹੀਂ, ਫ਼ਰਜ਼ਾਂ ਦੀ ਪੂਰਤੀ ਦੀ ਲੋੜ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਦੀ ਨਹੀਂ ਬਲਕਿ ਉਨ੍ਹਾਂ ਵੱਲੋਂ ਫ਼ਰਜ਼ ਨਿਭਾਏ ਜਾਣ ਦੀ ਲੋੜ ਹੈ। ਉਨ੍ਹਾਂ ਕੁਝ ਖੁਰਾਕੀ ਵਸਤਾਂ ਦੀਆਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ, ‘‘ਚੰਗੇ ਦਨਿ, ਅੰਮ੍ਰਿਤ ਕਾਲ, ਕਰਤੱਵਿਆ ਕਾਲ...ਹਰੇਕ ਕੁਝ ਦਨਿਾਂ ਵਿੱਚ ਸਿਰਫ ਮਾਰਕਿਟਿੰਗ ਲਈ ਬਿਰਤਾਂਤ ਬਦਲਿਆ ਜਾਂਦਾ ਹੈ। ਕਦੇ ਕੰਮ ਨਹੀਂ ਬਦਲਦਾ! ਕੰਮ ਉਹੀ ਹੈ ਕਿ ਜਾਨਲੇਵਾ ਮਹਿੰਗਾਈ ਲਾਗੂ ਕਰ ਕੇ, ‘‘ਲੂਟ ਕਾਲ ਵਿੱਚ ਜਨਤਾ ਦੀ ਬੱਚਤ ’ਤੇ ਡਾਕਾ ਮਾਰਨ ਦੀ ਚਾਲ!’’ ਖੜਗੇ ਨੇ ਕਿਹਾ, ‘‘ਨਰਿੰਦਰ ਮੋਦੀ ਜੀ ਮਹਿੰਗਾਈ ਨਾਲ ਜੂਝ ਰਹੀ ਜਨਤਾ ਨੂੰ ਤੁਹਾਡੇ ਬਿਆਨਾਂ ਦੀ ਨਹੀਂ, ਤੁਹਾਡੇ ਵੱਲੋਂ ਫ਼ਰਜ਼ ਨਿਭਾਏ ਜਾਣ ਦੀ ਲੋੜ ਹੈ।’’ ਕਾਂਗਰਸ ਵੱਲੋਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਲਈ ਕੇਂਦਰ ਨੂੰ ਭੰਡਿਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਤੁਰੰਤ ਕਦਮ ਉਠਾਏ ਜਾਣ। ਪਿਛਲੇ ਹਫ਼ਤੇ, ਕਾਂਗਰਸ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਰੱਖੀ ਸਬਜ਼ੀਆਂ ਦੀ ਇਕ ਟੋਕਰੀ ਦਿਖਾਉਂਦੇ ਹੋਏ ਕਿਹਾ ਸੀ, ‘‘ਕਿਸੇ ਨੂੰ ਦੇਣ ਲਈ ਇਹ ਇਕ ਵਧੀਆ ਤੋਹਫਾ ਹੋ ਸਕਦਾ ਹੈ ਕਿਉਂਕਿ ਮਹਿੰਗਾਈ ਦੇ ਮੱਦੇਨਜ਼ਰ ਸਬਜ਼ੀਆਂ ਦੀ ਇਹ ਟੋਕਰੀ 1070 ਰੁਪਏ ਦੀ ਹੈ।’’ -ਪੀਟੀਆਈ

Advertisement
Advertisement
Tags :
ਸੱਦਾਧਿਰਾਂਪਾਰਟੀਆਂਬੰਗਲੂਰੂਮੀਟਿੰਗਵਿਰੋਧੀ
Advertisement