ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਾਲੀ ਫ਼ਿਲਮਸਾਜ਼ ਅਰਿੰਦਮ ਸਿਲ ਮੁਅੱਤਲ

08:12 AM Sep 09, 2024 IST

ਕੋਲਕਾਤਾ, 8 ਸਤੰਬਰ
ਡਾਇਰੈਕਟਰਜ਼ ਐਸੋਸੀਏਸ਼ਨ ਆਫ਼ ਈਸਟਰਨ ਇੰਡੀਆ (ਡੀਏਈਆਈ) ਨੇ ਇਕ ਅਦਾਕਾਰਾ ਵੱਲੋਂ ਦਿੱਤੀ ਜਿਨਸੀ ਬਦਸਲੂਕੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਬੰਗਾਲੀ ਫ਼ਿਲਮਸਾਜ਼ ਅਰਿੰਦਮ ਸਿਲ ਨੂੰ ਮੁਅੱਤਲ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਕੇਰਲਾ ਫ਼ਿਲਮ ਇੰਡਸਟਰੀ ਵਿਚ ਮਚੀ ਹਲਚਲ ਮਗਰੋਂ ਸਿਲ ਬੰਗਾਲੀ ਫ਼ਿਲਮ ਇੰਡਸਟਰੀ, ਜਿਸ ਨੂੰ ਟੌਲੀਵੁੱਡ ਵੀ ਕਿਹਾ ਜਾਂਦਾ ਹੈ, ਦਾ ਪਹਿਲਾ ਵੱਡਾ ਨਾਮ ਹੈ ਜਿਸ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਡੀਏਈਆਈ ਵੱਲੋਂ ਸ਼ਨਿੱਚਰਵਾਰ ਦੇਰ ਰਾਤ ਭੇਜੇ ਪੱਤਰ ਵਿਚ ਕਿਹਾ ਗਿਆ ਕਿ ਸਿਲ ਦੀ ਮੁਅੱਤਲੀ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ। ਸਿਲ ‘ਹਰ ਹਰ ਬਯੋਮਕੇੇਸ਼’ ਤੇ ‘ਮਿਤਿਨ ਮਾਸ਼ੀ’ ਜਿਹੀਆਂ ਡਿਟੈਕਟਿਵ ਫ਼ਿਲਮਾਂ ਲਈ ਮਕਬੂਲ ਹੈ।
ਡੀਏਈਆਈ ਦੀ ਪ੍ਰਧਾਨ ਸੁਬ੍ਰਤਾ ਸੇਨ ਤੇ ਸਕੱਤਰ ਸੁਦੇਸ਼ਨਾ ਰਾਏ ਵੱਲੋਂ ਭੇਜੇ ਪੱਤਰ ਵਿਚ ਕਿਹਾ ਗਿਆ, ‘‘ਤੁਹਾਡੇ ਖਿਲਾਫ਼ ਲੱਗੇ ਦੋਸ਼ਾਂ, ਅਤੇ ਪਹਿਲੀ ਨਜ਼ਰੇ ਸਾਡੇ ਕੋਲ ਮੌਜੂਦ ਸਬੂਤ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਪੂਰੀ ਸੰਸਥਾ ਦੀ ਸਾਖ਼ ਨੂੰ ਢਾਹ ਲਾ ਰਿਹਾ ਹੈ... ਡੀਏਈਆਈ ਨੇ ਤੁਹਾਡੀ ਮੈਂਬਰਸ਼ਿਪ ਅਣਮਿਥੇ ਸਮੇਂ ਜਾਂ ਫਿਰ ਜਦੋਂ ਤੱਕ ਤੁਸੀਂ ਦੋਸ਼ਮੁਕਤ ਨਹੀਂ ਹੁੰਦੇ, ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।’’ ਸਿਲ, ਜੋ ਮੰਨੇ-ਪ੍ਰਮੰਨੇ ਅਦਾਕਾਰ ਹਨ, ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਨੂੰ ਬਦਸਲੂਕੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਅਣਜਾਣਪੁਣੇ ਵਿਚ ਕੀਤੀ ਗ਼ਲਤੀ ਹੈ। ਅਦਾਕਾਰ ਨੇ ਕਿਹਾ ਕਿ ਜਿਸ ਹਾਲੀਆ ਘਟਨਾ ਦਾ ਹਵਾਲਾ ਦਿੱਤਾ ਗਿਆ ਹੈ ਉਹ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਸੀਨ ਸਮਝਾਉਣ ਮੌਕੇ ਦੀ ਹੈ। -ਪੀਟੀਆਈ

Advertisement

Advertisement