For the best experience, open
https://m.punjabitribuneonline.com
on your mobile browser.
Advertisement

ਬੰਗਾਲ: ਐੱਨਆਈਏ ਅਧਿਕਾਰੀ ਨੂੰ ਨੋਟਿਸ

07:10 AM Apr 10, 2024 IST
ਬੰਗਾਲ  ਐੱਨਆਈਏ ਅਧਿਕਾਰੀ ਨੂੰ ਨੋਟਿਸ
Advertisement

ਕੋਲਕਾਤਾ, 9 ਅਪਰੈਲ
ਪੱਛਮੀ ਬੰਗਾਲ ਪੁਲੀਸ ਨੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਉਸ ਅਧਿਕਾਰੀ ਨੂੰ ਸੰਮਨ ਜਾਰੀ ਕੀਤਾ ਹੈ ਜੋ ਪੂਰਬੀ ਮੇਦਨੀਪੁਰ ਜ਼ਿਲ੍ਹੇ ’ਚ ਪਿਛਲੇ ਹਫ਼ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਮਾਰੇ ਗਏ ਛਾਪੇ ਦੌਰਾਨ ਉਨ੍ਹਾਂ ਦੀ ਟੀਮ ’ਤੇ ਹੋਏ ਕਥਿਤ ਹਮਲੇ ’ਚ ਜ਼ਖ਼ਮੀ ਹੋ ਗਿਆ ਸੀ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ।
ਪੁਲੀਸ ਨੇ ਅਧਿਕਾਰੀ ਨੂੰ 11 ਅਪਰੈਲ ਨੂੰ ਭੂਪਤੀਨਗਰ ਥਾਣੇ ’ਚ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਭੂਪਤੀਨਗਰ ਥਾਣੇ ਦੇ ਜਾਂਚ ਅਧਿਕਾਰੀ ਨੇ ਐੱਨਆਈਏ ਨੂੰ ਲੰਘੇ ਸ਼ਨਿਚਰਵਾਰ ਨੂੰ ਹੋਏ ਕਥਿਤ ਹਮਲੇ ਦੌਰਾਨ ਨੁਕਸਾਨਿਆ ਵਾਹਨ ਵੀ ਨਾਲ ਲਿਆਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵਾਹਨ ਦੀ ਫੋਰੈਂਸਿਕ ਜਾਂਚ ਕਰਾਉਣਾ ਚਾਹੁੰਦੇ ਹਨ। ਪੁਲੀਸ ਅਧਿਕਾਰੀ ਨੇ ਐੱਨਆਈਏ ਅਧਿਕਾਰੀਆਂ ’ਤੇ ਹਮਲੇ ਦੇ ਸਬੰਧ ਵਿੱਚ ਭੂਪਤੀਨਗਰ ਦੇ ਤਿੰਨ ਪਿੰਡ ਵਾਸੀਆਂ ਨੂੰ ਵੀ ਪੁੱਛ ਪੜਤਾਲ ਲਈ ਸੱਦਿਆ ਹੈ। -ਪੀਟੀਆਈ

Advertisement

ਐਨਆਈਏ ਕਲਕੱਤਾ ਹਾਈ ਕੋਰਟ ਪੁੱਜੀ

ਕੋਲਕਾਤਾ: ਐੱਨਆਈਏ ਨੇ ਭੂਪਤੀਨਗਰ ’ਚ ਛਾਪਾ ਮਾਰਨ ਗਏ ਆਪਣੇ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਰੱਦ ਕਰਾਉਣ ਦੀ ਮੰਗ ਕਰਦਿਆਂ ਕਲਕੱਤਾ ਹਾਈ ਕੋਰਟ ਪਹੁੰਚ ਗਈ ਹੈ। ਐੱਨਆਈਏ ਦੇ ਵਕੀਲ ਅਰੁਣ ਕੁਮਾਰ ਮੋਹੰਤੀ ਨੇ ਦੱਸਿਆ ਕਿ ਜਸਟਿਸ ਜਯ ਸੇਨਗੁਪਤਾ ਨੇ (ਐੱਨਆਈਏ ਨੂੰ) ਦਿਨ ’ਚ ਦੁਪਹਿਰ ਦੇ ਖਾਣੇ ਦੇ ਸਮੇਂ ਮਗਰੋਂ ਅਰਜ਼ੀ ਦਾਇਰ ਕਰਨ ਅਤੇ ਉਨ੍ਹਾਂ ਦੀ ਅਦਾਲਤ ’ਚ ਜਾਣ ਦੀ ਇਜਾਜ਼ਤ ਦਿੱਤੀ ਹੈ। ਪਟੀਸ਼ਨ ’ਚ ਪੱਛਮੀ ਬੰਗਾਲ ਪੁਲੀਸ ਵੱਲੋਂ ਐੱਨਆਈਏ ਅਧਿਕਾਰੀਆਂ ਖ਼ਿਲਾਫ਼ ਕੋਈ ਵੀ ਸਜ਼ਾਯੋਗ ਕਾਰਵਾਈ ਕੀਤੇ ਜਾਣ ਤੋਂ ਅੰਤਰਿਮ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਗਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement