For the best experience, open
https://m.punjabitribuneonline.com
on your mobile browser.
Advertisement

ਬੰਗਾਲ: ਮਾਲ ਗੱਡੀ ਨੇ ਇਕ ਹੋਰ ਗੱਡੀ ਨੂੰ ਟੱਕਰ ਮਾਰੀ; ਡੱਬੇ ਲੀਹੋਂ ਲੱਥੇ

09:03 PM Jun 29, 2023 IST
ਬੰਗਾਲ  ਮਾਲ ਗੱਡੀ ਨੇ ਇਕ ਹੋਰ ਗੱਡੀ ਨੂੰ ਟੱਕਰ ਮਾਰੀ  ਡੱਬੇ ਲੀਹੋਂ ਲੱਥੇ
Advertisement
Advertisement

ਕੋਲਕਾਤਾ, 25 ਜੂਨ

ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਓਂਡਾ ਵਿੱਚ ਅੱਜ ਸਵੇਰੇ ਮਾਲ ਗੱਡੀ ਇਕ ਹੋਰ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ। ਦੱਖਣੀ ਪੂਰਬੀ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਤੜਕੇ ਚਾਰ ਵਜੇ ਹੋਏ ਇਸ ਹਾਦਸੇ ਵਿੱਚ ਕੋਈ ਫੱਟੜ ਨਹੀਂ ਹੋਇਆ ਹੈ ਪਰ ਰੇਲਵੇ ਦੇ ਅਡਰਾ ਡਿਵੀਜ਼ਨ ਵਿੱਚ ਚਾਰ ਘੰਟਿਆਂ ਤੱਕ ਰੇਲ ਸੇਵਾਵਾਂ ਪ੍ਰਭਾਵਿਤ ਰਹੀਆਂ। ਅਧਿਕਾਰੀ ਨੇ ਦੱਸਿਆ ਕਿ ਟੱਕਰ ਕਾਰਨ ਅੱਠ ਡੱਬੇ ਪੱਟੜੀ ਤੋਂ ਲੱਥ ਗਏ। ਉਨ੍ਹਾਂ ਦੱਸਿਆ ਕਿ ਲੀਹੋ ਲੱਥੇ ਡੱਬਿਆਂ ਨੂੰ ਪੱਟੜੀਆਂ ਤੋਂ ਹਟਾ ਦਿੱਤਾ ਗਿਆ ਹੈ। ਇਸ ਮਗਰੋਂ 8.35 ‘ਤੇ ਪਹਿਲੀ ਯਾਤਰੀ ਗੱਡੀ ਉੱਥੋਂ ਲੰਘੀ।

ਜ਼ਿਕਰਯੋਗ ਹੈ ਕਿ ਇਹ ਘਟਨਾ 2 ਜੂਨ ਨੂੰ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਦੇ ਬਹਾਨਾਗਾ ਬਾਜ਼ਾਰ ਸਟੇਸ਼ਨ ‘ਤੇ ਹੋਏ ਰੇਲ ਹਾਦਸੇ ਤੋਂ ਕੁਝ ਹਫਤੇ ਬਾਅਦ ਹੋਈ ਹੈ। ਬਾਲਾਸੌਰ ਹਾਦਸੇ ਵਿੱਚ 288 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। ਓਂਡਾ ਬਹਾਨਾਗਾ ਬਾਜ਼ਾਰ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਰੇਲਵੇ ਅਧਿਕਾਰੀ ਮੁਤਾਬਿਕ ਐਤਵਾਰ ਨੂੰ ਹੋਏ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਡਰਾਈਵਰ ਨੇ ਓਂਡਾ ਵਿੱਚ ਹੋਮ ਸਿਗਨਲ ਦਬਾ ਦਿੱਤਾ ਸੀ ਜੋ ਲਾਲ ਰੰਗ ਦਾ ਸੀ। ਇਸ ‘ਤੇ ਮਾਲ ਗੱਡੀ ਲੂੂਪ ਲਾਈਨ ‘ਤੇ ਚਲੇ ਗਈ ਅਤੇ ਖੜ੍ਹੀ ਗੱਡੀ ਨਾਲ ਜਾ ਟਕਰਾਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਕਾਰਨਾਂ ਬਾਰੇ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ 20 ਐਕਸਪ੍ਰੈਸ ਤੇ ਯਾਤਰੀ ਗੱਡੀਆਂ ਨੂੰ ਰੱਦ ਕਰਨਾ ਪਿਆ ਅਤੇ ਕੁਝ ਕੁ ਨੂੰ ਦੂਜੇ ਰੂਟਾਂ ‘ਤੇ ਬਦਲਣਾ ਪਿਆ। -ਪੀਟੀਆਈ

Advertisement
Tags :
Advertisement
Advertisement
×