For the best experience, open
https://m.punjabitribuneonline.com
on your mobile browser.
Advertisement

ਬੰਗਾਲ: ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰੇ

03:19 PM Sep 24, 2024 IST
ਬੰਗਾਲ  ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰੇ
ਪੀਟੀਆਈ
Advertisement
ਕੋਲਕਾਤਾ, 24 ਸਤੰਬਰ
ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਮੰਗਲਵਾਰ ਸਵੇਰ ਇੱਕ ਖਾਲੀ ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰ ਗਏ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਗੁਹਾਟੀ ਤੋਂ ਆ ਰਹੀ ਇਹ ਮਾਲਗੱਡੀ ਨਿਊਜਲਪਾਈਗੁੜੀ ਜਾ ਰਹੀ ਸੀ। ਅਲੀਪੁਰ ਦੇ ਡੀਆਰਐੱਮ ਅਮਰਜੀਤ ਗੌਤਮ ਨੇ ਦੱਸਿਆ ਕਿ ਡੱਬਿਆਂ ਨੂੰ ਲੀਹ ਦੇ ਪਾਸਿਆਂ ਤੋਂ ਹਟਾਇਆ ਜਾ ਰਿਹਾ ਹੈ। ਇਸ ਘਟਨਾ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Author Image

Puneet Sharma

View all posts

Advertisement