ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਾਲ: ਚੋਣਾਂ ਮਗਰੋਂ ਹਿੰਸਾ ’ਚ ਭਾਜਪਾ ਵਰਕਰ ਦੀ ਹੱਤਿਆ

08:04 AM Jun 03, 2024 IST
ਘਟਨਾ ਸਥਾਨ ’ਤੇ ਜਾਂਚ ਲਈ ਪਹੁੰਚੀ ਪੁਲੀਸ।

ਕੋਲਕਾਤਾ, 2 ਜੂਨ
ਪੱਛਮੀ ਬੰਗਾਲ ਦੇ ਨਾਡੀਆ ਜ਼ਿਲ੍ਹੇ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਭਾਜਪਾ ਵਰਕਰ ਦੀ ਹੱਤਿਆ ਕਰ ਦਿੱਤੀ। ਭਗਵਾ ਪਾਰਟੀ ਨੇ ਇਸ ਲਈ ਹਾਕਮ ਧਿਰ ਟੀਐੱਮਸੀ ’ਤੇ ਉਂਗਲ ਚੁੱਕੀ ਹੈ। ਟੀਐੱਮਸੀ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਇਹ ਹੱਤਿਆ ਪਰਿਵਾਰਕ ਝਗੜੇ ਦਾ ਨਤੀਜਾ ਸੀ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਉੱਤਰੀ ਹਿੱਸੇ ਦੇ ਕਾਲੀਗੰਜ ’ਚ ਲੰਘੀ ਰਾਤ ਉਸ ਸਮੇਂ ਵਾਪਰੀ ਜਦੋਂ ਭਾਜਪਾ ਵਰਕਰ ਹਾਫਿਜ਼ੁਰ ਸ਼ੇਖ ਆਪਣੇ ਸਾਥੀਆਂ ਨਾਲ ਕੈਰਮ ਖੇਡ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ 10-12 ਜਣੇ ਮੋਟਰਸਾਈਕਲ ’ਤੇ ਆਏ ਅਤੇ ਪਹਿਲਾਂ ਸ਼ੇਖ ਨੂੰ ਗੋਲੀ ਮਾਰੀ ਤੇ ਫਿਰ ਉਸ ਨੂੰ ਵੱਢ ਸੁੱਟਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੋ ਘੰਟੇ ਰੋਸ ਮੁਜ਼ਾਹਰਾ ਕੀਤਾ ਤੇ ਪੁਲੀਸ ਨੂੰ ਲਾਸ਼ ਨਾ ਲਿਜਾਣ ਦਿੱਤੀ। ਇਸ ਮਗਰੋਂ ਲਾਸ਼ ਪੋਸਟਮਾਰਟਮ ਲਈ ਭੇਜੀ ਗਈ। ਭਾਜਪਾ ਦੀ ਉੱਤਰੀ ਨਾਡੀਆ ਇਕਾਈ ਦੇ ਪ੍ਰਧਾਨ ਅਰਜੁਨ ਬਿਸਵਾਸ ਨੇ ਦੋਸ਼ ਲਾਇਆ ਟੀਐੱਮਸੀ ਦੇ ਗੁੰਡਿਆਂ ਨੇ ਉਨ੍ਹਾਂ ਦੇ ਪਾਰਟੀ ਵਰਕਰ ਦੀ ਹੱਤਿਆ ਕੀਤੀ ਹੈ। ਟੀਐੱਮਸੀ ਦੇ ਜ਼ਿਲ੍ਹਾ ਆਗੂ ਰੁਬਨੂਰ ਰਹਿਮਾਨ ਨੇ ਕਿਹਾ ਕਿ ਇਸ ਹੱਤਿਆ ਦਾ ਕਾਰਨ ਪਰਿਵਾਰਕ ਵਿਵਾਦ ਹੈ ਤੇ ਟੀਐੱਮਸੀ ਦੀ ਇਸ ’ਚ ਕੋਈ ਭੂਮਿਕਾ ਨਹੀਂ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ। -ਪੀਟੀਆਈ

Advertisement

ਸੰਦੇਸ਼ਖਲੀ ’ਚ ਮੁੜ ਹਿੰਸਾ ਭੜਕੀ, ਮਹਿਲਾਵਾਂ ਪੁਲੀਸ ਨਾਲ ਉਲਝੀਆਂ

ਕੋਲਕਾਤਾ: ਚੋਣਾਂ ਦਾ ਆਖਰੀ ਗੇੜ ਖ਼ਤਮ ਹੋਣ ਤੋਂ 24 ਘੰਟਿਆਂ ਅੰਦਰ ਸੰਦੇਸ਼ਖਲੀ ਵਿਚ ਮੁੜ ਹਿੰਸਾ ਭੜਕ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਪੁਲੀਸ ਨੇ ਆਪਣੇ ਮੁਲਾਜ਼ਮਾਂ ’ਤੇ ਹਮਲੇ ਦੇ ਸਬੰਧ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ ਜਦੋਂ ਸ਼ਨਿੱਚਰਵਾਰ ਰਾਤ ਨੂੰ ਮਹਿਲਾਵਾਂ ਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੰਦੇਸ਼ਖਲੀ ਇਲਾਕੇ ਦੇ ਅਗਰਹਟੀ ਪਿੰਡ ਵਿਚ ਸਥਾਨਕ ਮਹਿਲਾਵਾਂ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੇ ਅਮਲੇ ਨਾਲ ਖਹਿਬੜ ਪਈਆਂ। ਹਮਲਾਵਰਾਂ ਦੀ ਭਾਲ ਵਿਚ ਗਈ ਪੁਲੀਸ ਟੀਮ ਦੇ ਰਾਹ ਰੋਕਣ ਲਈ ਸੜਕਾਂ ’ਤੇ ਦਰਖ਼ਤਾਂ ਦੇ ਟਹਿਣੇ ਕੱਟ ਕੇ ਸੁੱਟੇ ਗਏ। ਬਸ਼ੀਰਹਾਟ ਪੁਲੀਸ ਜ਼ਿਲ੍ਹੇ ਦੇ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਸੀ, ਪਰ ਸਥਾਨਕ ਮਹਿਲਾਵਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਾਡੀਆਂ ਕੁਝ ਮਹਿਲਾ ਕੁਲੀਗ ਜ਼ਖ਼ਮੀ ਹੋ ਗਈਆਂ। ਅਸੀਂ ਉਨ੍ਹਾਂ (ਮਹਿਲਾਵਾਂ) ਨਾਲ ਗੱਲਬਾਤ ਕਰਨ ਦੀ ਕੋੋਸ਼ਿਸ਼ ਕਰ ਰਹੇ ਹਾਂ ਤੇ ਸੜਕਾਂ ’ਤੇ ਲਾਈਆਂ ਰੋਕਾਂ ਹਟਾ ਦਿੱਤੀਆਂ ਹਨ।’’ ਅਧਿਕਾਰੀ ਨੇ ਕਿਹਾ ਕਿ ਸਥਾਨਕ ਮਹਿਲਾਵਾਂ ਨੇ ਹਿਰਾਸਤ ਵਿਚ ਲਏ ਵਿਅਕਤੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ, ‘‘ਅਸੀਂ ਹਾਲਾਤ ਨੂੰ ਕਾਬੂ ਹੇਠ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਰੈਪਿਡ ਐਕਸ਼ਨ ਫੋਰਸ, ਕੁਇਕ ਰਿਸਪੌਂਸ ਟੀਮ (ਕਿਊਆਰਟੀ) ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ।’’ ਕਾਬਿਲੇਗੌਰ ਹੈ ਸੁੰਦਰਬਨ ਨਾਲ ਲੱਗਦਾ ਸੰਦੇਸ਼ਖ਼ਲੀ 5 ਜਨਵਰੀ ਤੋਂ ਸੁਰਖੀਆਂ ਵਿਚ ਹੈ। ਈਡੀ ਦੀ ਟੀਮ ਕਥਿਤ ਰਾਸ਼ਨ ਘੁਟਾਲੇ ਦੇ ਸਬੰਧ ਵਿਚ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਜਦੋਂ ਇਕ ਹਜ਼ਾਰ ਦੇ ਕਰੀਬ ਲੋਕਾਂ ਦੇ ਹਜੂਮ ਨੇ ਟੀਮ ’ਤੇ ਹਮਲਾ ਕਰ ਦਿੱਤਾ। ਪੱਛਮੀ ਬੰਗਾਲ ਪੁਲੀਸ ਨੇ ਈਡੀ ਅਧਿਕਾਰੀਆਂ ’ਤੇ ਹਮਲੇ ਦੇ ਸਬੰਧ ਵਿਚ ਸ਼ੇਖ ਤੇ ਉਸ ਦੇ ਸਾਥੀਆਂ ਨੂੰ 29 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਮਲੇ ਵਿਚ ਤਿੰਨ ਈਡੀ ਅਧਿਕਾਰੀ ਜ਼ਖ਼ਮੀ ਹੋ ਗਏ ਸਨ। ਏਜੰਸੀ ਦੇ ਡਿਪਟੀ ਡਾਇਰੈਕਟਰ ਨੇ ਹਮਲੇ ਸਬੰਧੀ ਬਸ਼ੀਰਹਾਟ ਦੇ ਐੱਸਪੀ ਨੂੰ ਸ਼ਿਕਾਇਤ ਦਿੱਤੀ ਸੀ। -ਪੀਟੀਆਈ

Advertisement
Advertisement
Advertisement