For the best experience, open
https://m.punjabitribuneonline.com
on your mobile browser.
Advertisement

ਬੈਲਜੀਅਮ ਤਗ਼ਮੇ ਦੀ ਦੌੜ ਵਿੱਚੋਂ ਬਾਹਰ

07:43 AM Aug 05, 2024 IST
ਬੈਲਜੀਅਮ ਤਗ਼ਮੇ ਦੀ ਦੌੜ ਵਿੱਚੋਂ ਬਾਹਰ
Advertisement

ਪੈਰਿਸ, 4 ਅਗਸਤ
ਮੌਜੂਦਾ ਚੈਂਪੀਅਨ ਬੈਲਜੀਅਮ ਪੈਰਿਸ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਸਪੇਨ ਤੋਂ 2-3 ਨਾਲ ਹਾਰ ਕੇ ਤਗ਼ਮੇ ਦੀ ਦੌੜ ਵਿੱਚੋਂ ਬਾਹਰ ਹੋ ਗਿਆ। ਬੈਲਜੀਅਮ ਇਕਲੌਤੀ ਟੀਮ ਹੈ, ਜਿਸ ਨੇ ਪੂਲ ਬੀ ਵਿੱਚ ਭਾਰਤ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਭਾਰਤੀ ਟੀਮ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀ ਹੈ। ਸਪੇਨ ਲਈ ਜੋਸ ਮਾਰਿਆ ਬਸਟੋਰਾ ਨੇ 40ਵੇਂ, ਮਾਰਕ ਰੇਨੀ ਨੇ 55ਵੇਂ ਅਤੇ ਮਾਰਕ ਮਿਰਾਲੇਸ ਨੇ 57ਵੇਂ ਮਿੰਟ ਵਿੱਚ ਗੋਲ ਕੀਤਾ। ਇਸੇ ਤਰ੍ਹਾਂ ਬੈਲਜੀਅਮ ਲਈ ਆਰਥਰ ਡੀ ਸਲੂਵੇਰ ਨੇ 41ਵੇਂ ਅਤੇ ਅਲੈਗਜੈਂਡਰ ਹੈਂਡਰਿਕਸ ਨੇ 58ਵੇਂ ਮਿੰਟ ਵਿੱਚ ਗੋਲ ਕੀਤਾ। ਇਸੇ ਦੌਰਾਨ ਅੱਜ ਇੱਕ ਹੋਰ ਕੁਆਰਟਰ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਨੈਦਰਲੈਂਡਜ਼ ਦੇ ਖਿਡਾਰੀਆਂ ਨੇ ਆਸਟਰੇਲੀਆ ਨੂੰ 2-0 ਨਾਲ ਹਰਾ ਦਿੱਤਾ। -ਪੀਟੀਆਈ

Advertisement

Advertisement
Advertisement
Author Image

Advertisement