ਬੇਲਾਰੂਸ ’ਚ ਸਰਕਾਰੀ ਟੀਵੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ
07:30 AM Aug 21, 2020 IST
Advertisement
ਮਿੰਸਕ (ਬੇਲਾਰੂਸ): ਬੇਲਾਰੂਸ ਦੇ ਹਾਕਮ ਅਲੈਗਜ਼ੈਂਡਰ ਲੁਕਾਸ਼ੈਂਕੋ ਦਾ ਅਸਤੀਫ਼ਾ ਮੰਗਦਿਆਂ ਸਰਕਾਰੀ ਟੀਵੀ ਦੇ ਸੈਂਕੜੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ। ਚੋਣਾਂ ’ਚ ਗੜਬੜੀ ਦੇ ਦੋਸ਼ਾਂ ਮਗਰੋਂ ਬੇਲਾਰੂਸ ’ਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਪੱਤਰਕਾਰਾਂ ਵੱਲੋਂ ਕੀਤੀ ਗਈ ਹੜਤਾਲ ਨਾਲ ਸਰਕਾਰ ਦਾ ਮੀਡੀਆ ’ਤੇ ਕੰਟਰੋਲ ਘੱਟ ਗਿਆ ਹੈ ਜਿਸ ਨਾਲ ਲੁਕਾਸ਼ੈਂਕੋ ਦੇ 26 ਵਰ੍ਹਿਆਂ ਦੇ ਸ਼ਾਸਨ ਨੂੰ ਖੋਰਾ ਲੱਗਿਆ ਹੈ। ਬੇਲਾਰੂਸ ਟੀਵੀ ’ਚ ਕੰਮ ਕਰਦੇ ਵਿਆਚੇਸ਼ਲਵ ਲੋਮੋਨੋਸੋਵ ਨੇ ਕਿਹਾ ਕਿ ਉਹ ਪ੍ਰਦਰਸ਼ਨਾਂ ਖਿਲਾਫ਼ ਕਾਰਵਾਈ ਦੀ ਰਿਪੋਰਟਿੰਗ ਬਾਰੇ ਸੱਚ ਦਿਖਾਉਣ ’ਤੇ ਲਾਈ ਗਈ ਸਰਕਾਰੀ ਪਾਬੰਦੀ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ।
-ਏਪੀ
Advertisement
Advertisement
Advertisement