ਬੇਲਾਰੂਸ: ਈਯੂ ਵਲੋਂ ਰੋਸ ਰੈਲੀਆਂ ਦੀ ਹਮਾਇਤ
08:00 AM Aug 20, 2020 IST
Advertisement
ਬਰੱਸਲਜ਼, 19 ਅਗਸਤ
Advertisement
ਯੂਰੋਪੀਅਨ ਯੂਨੀਅਨ (ਈਯੂ) ਦੇ ਆਗੂਆਂ ਨੇ ਅੱਜ ਕਿਹਾ ਕਿ ਉਹ ਬੇਲਾਰੂਸ ਦੇ ਲੋਕਤੰਤਰੀ ਅਧਿਕਾਰਾਂ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਈਯੂ ਅਜਿਹੇ ਚੋਣ ਨਤੀਜਿਆਂ ਨੂੰ ਰੱਦ ਕਰਦਾ ਹੈ, ਜਿਸ ਨੇ 26 ਵਰ੍ਹਿਆਂ ਦੇ ਆਗੂ ਨੂੰ ਮੁੜ ਸੱਤਾ ਸੌਂਪੀ ਹੈ। ਈਯੂ ਅਜਿਹੇ ਬੇਲਾਰੂਸ ਵਾਸੀਆਂ ’ਤੇ ਪਾਬੰਦੀਆਂ ਲਾਏਗਾ, ਜਿਨ੍ਹਾਂ ਨੇ ਵੋਟ ਜਾਅਲਸਾਜ਼ੀ ਕੀਤੀ ਅਤੇ ਪ੍ਰਦਰਸ਼ਨਕਾਰੀਆਂ ’ਤੇ ਜ਼ੁਲਮ ਢਾਹੇ। ਈਯੂ ਵਲੋਂ ਸਮਰਥਨ ਦਾ ਇਹ ਸੰਦੇਸ਼ ਵਿਰੋਧੀ ਉਮੀਦਵਾਰ ਵਲੋਂ ਯੂਰੋਪ ਨੂੰ ‘ਬੇਲਾਰੂਸ ਦੀ ਨਵੀਂ ਸਵੇਰ’ ਲਈ ਸਹਿਯੋਗ ਦੇਣ ਦੀ ਕੀਤੀ ਅਪੀਲ ਮਗਰੋਂ ਆਇਆ ਹੈ। ਮਿੰਸਕ ਵਿੱਚ ਰਾਸ਼ਟਰਪਤੀ ਅਲਗਜ਼ੈਂਡਰ ਲੁਕਾਸ਼ੈਂਕੋ ਦੇ ਅਸਤੀਫ਼ੇ ਦੀ ਮੰਗ ਸਬੰਧੀ ਪ੍ਰਦਰਸ਼ਨਾਂ ਦੇ 11ਵੇਂ ਦਿਨ ਵੀ ਦੇਸ਼ ਦੇ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ।
-ਏਪੀ
Advertisement
Advertisement