ਆਲੀਆ, ਕੈਟਰੀਨਾ, ਸ਼ਰਧਾ ਤੇ ਯਾਮੀ ਨਾਲ ਨਾਮਜ਼ਦ ਹੋਣਾ ਸੁਪਨਾ ਸੱਚ ਹੋਣ ਵਾਂਗ: ਨਿਤਾਂਸ਼ੀ ਗੋਇਲ
ਮੁੰਬਈ:
ਫ਼ਿਲਮ ‘ਲਾਪਤਾ ਲੇਡੀਜ਼’ ਵਿੱਚ ‘ਫੂਲ’ ਦੇ ਕਿਰਦਾਰ ਰਾਹੀਂ ਲੋਕਾਂ ਦਾ ਦਿਲ ਜਿੱਤਣ ਵਾਲੀ ਨਿਤਾਂਸ਼ੀ ਗੋਇਲ ਨੂੰ ਆਈਆਈਐੱਫਏ ਦੀ ਮੁੱਖ ਭੂਮਿਕਾ (ਅਦਾਕਾਰਾ) ਵਰਗ ’ਚ ਸਰਵੋਤਮ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਗਿਆ ਹੈ। ਅਦਾਕਾਰਾ ਨਿਤਾਂਸ਼ੀ ਗੋਇਲ ਨੇ ਕਿਹਾ, ‘‘ਆਲੀਆ ਭੱਟ, ਕੈਟਰੀਨਾ ਕੈਫ, ਯਾਮੀ ਗੌਤਮ ਅਤੇ ਸ਼ਰਧਾ ਕਪੂਰ ਵਰਗੀਆਂ ਮਹਿਲਾ ਅਦਾਕਾਰਾਂ ਨਾਲ ਮੁਕਾਬਲਾ ਕਰਨਾ (ਨਾਮਜ਼ਦ ਹੋਣਾ) ਇੱਕ ਸੁਪਨਾ ਸੱਚ ਹੋਣ ਵਾਂਗ ਹੈ। ਮੈਂ ਇਸ ਪਲ ਲਈ ਸਿਰਫ ਬ੍ਰਹਿਮੰਡ ਪ੍ਰਤੀ ਆਪਣਾ ਧੰਨਵਾਦ ਕਰ ਸਕਦੀ ਹਾਂ।’’ ਨਿਤਾਂਸ਼ੀ ਨੇ ਕਿਹਾ, ‘‘ਇਹ ਨਾਮਜ਼ਦਗੀ ਮੇਰੀ ਕਲਪਨਾ ਤੋਂ ਪਰੇ ਹੈ। ਮੈਂ ਇਸ ਮਾਨਤਾ ਲਈ ਤਹਿ ਦਿਲ ਤੋਂ ਜੱਜਾਂ ਦੀ ਸ਼ੁਕਰਗੁਜ਼ਾਰ ਹਾਂ ਅਤੇ ਅਜਿਹੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਜਿਨ੍ਹਾਂ ਨੂੰ ਮੈਂ ਕਈ ਸਾਲਾਂ ਤੋਂ ਦੇਖਦੀ ਆ ਰਹੀ ਹਾਂ, ਨਾਲ ਮੇਰਾ ਨਾਮ ਆਉਣ ’ਤੇ ਮਾਣ ਮਹਿਸੂਸ ਕਰ ਰਹੀ ਹਾਂ। ਅਦਾਕਾਰਾ ਨਿਤਾਂਸ਼ੀ ਨੇ ਕਿਹਾ, ‘‘ਸਭ ਤੋਂ ਵੱਧ ਮੈਂ ਦਰਸ਼ਕਾਂ ਵੱਲੋਂ ਮਿਲੇ ਪਿਆਰ ਅਤੇ ਉਤਸ਼ਾਹ ਲਈ ਧੰਨਵਾਦੀ ਹਾਂ। ਹਰ ਸ਼ਬਦ, ਹਰ ਸੁਨੇਹਾ ਤੇ ਹਰ ਵਾਰ ਜਦੋਂ ਕੋਈ ਮੈਨੂੰ ਪਛਾਣ ਦਿੰਦਾ ਹੈ, ਇਹ ਸਭ ਮੇਰੇ ਲਈ ਬਹੁਤ ਜ਼ਿਆਦਾ ਮਾਅਨੇ ਰੱਖਦੇ ਹਨ।’’ ਦੱਸਣਯੋਗ ਹੈ ਕਿ ਕਿਰਨ ਰਾਓ ਵੱਲੋਂ ਨਿਰਦੇਸ਼ਤ ਫ਼ਿਲਮ ‘ਲਾਪਤਾ ਲੇਡੀਜ਼’ ਨੂੰ ਪਿਛਲੇ ਵਰ੍ਹੇ ਫ਼ਿਲਮ ਫੈੱਡਰੇਸ਼ਨ ਆਫ਼ ਇੰਡੀਆ ਵੱਲੋਂ ਆਸਕਰ-2025 ਲਈ ਸਰਵੋਤਮ ਵਿਦੇਸ਼ੀ ਫ਼ਿਲਮ ਸ਼੍ਰੇਣੀ ’ਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਸੀ। -ਆਈਏਐੱਨਐੱਸ