ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੇ ਪਿੰਡਾਂ ਵਿਚਲੇ ਛੱਪੜਾਂ ਦੀ ਸਫ਼ਾਈ ਦੇ ਪਰਦੇ ਪਿੱਛੇ ਕੀਤਾ ਜਾ ਰਿਹੈ ਹੈ ਸਰਕਾਰੀ ਖ਼ਜ਼ਾਨੇ ਦਾ ਸਫ਼ਾਇਆ; ਰੇਤ-ਮਿੱਟੀ ਦੀ ਗੈਰ-ਕਾਨੂੰਨੀ ਨਿਕਾਸੀ

12:01 PM Aug 20, 2020 IST

ਮਹਿੰਦਰ ਸਿੰਘ ਰੱਤੀਆਂ

Advertisement

ਮੋਗਾ, 20 ਅਗਸਤ

ਰਾਾਜ ਸਰਕਾਰ ਵੱਲੋਂ ਮਿਸਨ ਫਤਹਿ ਤਹਿਤ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੇ ਪੇਂਡੂ ਖੇਤਰਾਂ ਦੇ ਛੱਪੜਾਂ ਦੀ ਕਰਵਾਈ ਜਾ ਰਹੀ ਸਫਾਈ ਦੇ ਪਰਦੇ ਪਿੱਛੇ ਰੇਤ-ਮਿੱਟੀ ਦੀ ਹੋ ਰਹੀ ਗੈਰ-ਕਾਨੂੰਨੀ ਨਿਕਾਸੀ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਅਧਿਕਾਰੀ ਖ਼ਾਮੋਸ਼ ਹਨ। ਜ਼ਿਲ੍ਹੇ ਦੀ ਧਰਮਕੋਟ ਸਬ ਡਿਵੀਜ਼ਨ ਦੇ ਪਿੰਡਾਂ ਕੋਲੋਂ ਸਤਲੁਜ ਦਰਿਆ ਲੰਘਦਾ ਹੋਣ ਕਾਰਨ ਇਹ ਖੇਤਰ ਰੇਤ ਮਾਫ਼ੀਆ ਲਈ ਸੋਨੇ ਦੀਆਂ ਖਾਣਾ ਬਣ ਚੁੱਕਾ ਹੈ। ਇਥੇ ਪਿੰਡ ਜਲਾਲਾਬਾਦ ਪੂਰਬੀ ਅਤੇ ਹੋਰ ਕਈ ਪਿੰਡਾਂ ਵਿੱਚ ਛੱਪੜਾਂ ਸਫ਼ਾਈ ਦੇ ਪਰਦੇ ਪਿੱਛੇ ਰੇਤ-ਮਿੱਟੀ ਦੀ ਹੋ ਰਹੀ ਗੈਰ ਕਾਨੂੰਨੀ ਨਿਕਾਸੀ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਅਕਾਲੀ ਆਗੂ ਪਰਮਜੀਤ ਸਿੰਘ ਵਿਰਕ ਨੇ ਕਿਹਾ ਉਸ ਨੇ ਪ੍ਰਸ਼ਾਸਨ ਤੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਭੇਜੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਾਤ ਵੇਲੇ ਵੱਡੇ ਪੱਧਰ ’ਤੇ ਰੇਤਾ ਦੀ ਟਰਾਲੀਆਂ ਭਰ ਕੇ ਵੇਚੀਆਂ ਜਾ ਰਹੀਆਂ ਹਨ। ਪਿੰਡ ਵਿਚ ਰੇਤ ਡੰਪ ਕਰਕੇ ਵੇਚੀ ਜਾ ਰਹੀ ਹੈ। ਜੋਗਿੰਦਰ ਸਿੰਘ ਮੋਹਣੀ ਨੇ ਕਿਹਾ ਕਿ ਸਿਆਸੀ ਸ਼ਹਿ ਉੱਤੇ ਛੱਪੜਾਂ ’ਚੋਂ ਡੂੰਘੇ ਖੱਡੇ ਪੁੱਟਕੇ ਰੇਤ ਨਿਕਾਸੀ ਕੀਤੀ ਜਾ ਰਹੀ ਹੈ ਅਤੇ ਬਾਅਦ ਵਿੱਚ ਸਬੂਤ ਮਿਟਾਉਣ ਲਈ ਡੂੰਘੇ ਖੱਡਿਆ ਪਾਣੀ ਛੱਡ ਦਿੱਤਾ ਜਾਦਾਂ ਹੈ।

Advertisement

ਪਿੰਡ ਦੇ ਸਾਬਕਾ ਸਰਪੰਚ ਤੇ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਅਮਰਜੀਤ ਸਿੰਘ ਨੇ ਗੈਰ ਕਾਨੂੰਨੀ ਨਿਕਾਸੀ ਦੇ ਦੋਸ਼ ਨਕਾਰਦੇ ਆਖਿਆ ਕਿ ਸਾਰਾ ਕੁਝ ਮਨਜੂਰੀ ਨਾਲ ਹੋ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਛੱਪੜ ਦੀ ਜ਼ਮੀਨ ਉੱਤੇ ਨਾਜਾਇਜ ਕਾਬਜ਼ਕਾਰ ਤੇ ਕੁਝ ਵਿਰੋਧੀ ਪਾਰਟੀਆਂ ਦੇ ਲੋਕ ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਵਿਕਾਸ ਦੇ ਕੰਮਾਂ ’ਚ ਰੋੜਾ ਅਟਕਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਬੱਲ ਨੇ ਦੱਸਿਆ 14ਵੇਂ ਵਿੱਤ ਕਮਿਸਨ ਤਹਿਤ ਪ੍ਰਾਪਤ ਹੋਈ ਗਰਾਂਟ, ਮਗਨਰੇਗਾ ਸਕੀਮ ਅਤੇ ਗਰਾਮ ਪੰਚਾਇਤਾਂ ਦੇ ਆਪਣੇ ਫੰਡਜ਼ ਵਿੱਚੋਂ ਪਿੰਡਾਂ ਦੇ ਛੱਪੜਾਂ ਵਿੱਚੋਂ ਗੰਦੇ ਪਾਣੀ ਨੂੰ ਕੱਢਣ ਦੇ ਨਾਲ-ਨਾਲ ਛੱਪੜਾਂ ਵਿੱਚੋਂ ਗਾਰ ਕੱਢਕੇ ਛੱਪੜਾਂ ਨੂੰ ਡੂੰਘਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਛੱਪੜਾਂ ਦੀ ਗੰਦਾ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਵਾਧਾ ਹੋ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਜ਼ਿਲ੍ਹੇ ਮੋਗਾ ਦੇ ਬਲਾਕ ਮੋਗਾ-1, ਮੋਗਾ-2, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਸਮੂਹ ਗਰਾਮ ਪੰਚਾਇਤਾਂ ਵਿੱਚ 472 ਛੱਪੜਾਂ ਵਿੱਚੋ 374 ਛੱਪੜਾਂ ’ਚੋਂ ਗੰਦਾ ਪਾਣੀ ਕੱਢਣ ਅਤੇ 299 ਛੱਪੜਾਂ ’ਚੋਂ ਗਾਰ ਕੱਢਣ ਲਈ ਚੋਣ ਕੀਤੀ ਗਈ ਹੈ। ਇਸ ਕੰਮ ਉਤੇ ਹੁਣ ਤੱਕ ਕੁੱਲ 1 ਕਰੋੜ 89 ਲੱਖ 79 ਹਜ਼ਾਰ ਰੁਪਏ ਦਾ ਖਰਚ ਕੀਤੇ ਗਏ ਹਨ।

Advertisement
Tags :
ਸਫ਼ਾਇਆਸਫ਼ਾਈਸਰਕਾਰੀਕੀਤਾਖ਼ਜ਼ਾਨੇਗੈਰ-ਕਾਨੂੰਨੀਛੱਪੜਾਂਨਿਕਾਸੀਪੰਜਾਬਪਰਦੇਪਿੱਛੇਪਿੰਡਾਂਰਿਹੈਰੇਤ-ਮਿੱਟੀਵਿਚਲੇ