ਧਾਮ ਤਲਵੰਡੀ ਖੁਰਦ ’ਚ ਅਖੰਡ ਪਾਠਾਂ ਦੀ ਲੜੀ ਆਰੰਭ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਗਸਤ
ਆਸ਼ਰਮ ਸਤਿਗੁਰੂ ਭੂਰੀ ਵਾਲੇ (ਗਰੀਬਦਾਸੀ) ਧਾਮ ਤਲਵੰਡੀ ਖੁਰਦ ਵਿਖੇ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਹੋਣ ਵਾਲੇ ਸਾਲਾਨਾ ਸਮਾਗਮਾਂ ਨੂੰ ਮੁੱਖ ਰੱਖਦਿਆਂ ਬਾਬਾ ਗਰੀਬਦਾਸ ਮਹਾਰਾਜ ਬਾਣੀ ਦੇ ਅਖੰਡ ਪਾਠਾਂ ਦੀ ਲੜੀ ਆਰੰਭ ਹੋ ਗਈ। ਸਵਾਮੀ ਬ੍ਰਹਮਸਾਗਰ ਭੂਰੀ ਵਾਲਿਆਂ ਦੇ 161ਵੇਂ ਜਨਮ ਦਿਹਾੜੇ ਅਤੇ ਸੱਚਖੰਡ ਵਾਸੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 39ਵੀਂ ਸਬੰਧੀ 15 ਲੜੀਆਂ ਦੇ ਭੋਗ ਪਾਏ ਜਾਣਗੇ। ਸਵਾਮੀ ਓਮਾ ਨੰਦ ਭੂਰੀ ਵਾਲੇ ਅਤੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ ਵਾਲਿਆਂ ਨੇ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਕੀਤੀ। ਪਹਿਲੀ ਲੜੀ ’ਚ ਜੀਤੀ ਕੈਨੇਡਾ, ਮਨਜੀਤ ਕੌਰ ਖਮਾਣੋ ਅਤੇ ਅਸ਼ੋਕ ਸਿੰਗਲਾ ਜਗਰਾਉਂ ਦੇ ਪਰਿਵਾਰਾਂ ਵੱਲੋਂ ਪਾਠ ਆਰੰਭ ਕਰਵਾਏ ਗਏ। ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ 5 ਤੋਂ 7 ਸਤੰਬਰ ਤੱਕ ਸਵਾਮੀ ਬ੍ਰਹਮ ਸਾਗਰ ਮਹਾਰਾਜ ਦੇ ਜਨਮ ਦਿਹਾੜੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸਮਾਗਮ ਹੋਣਗੇ, ਜਦੋਂਕਿ 7 ਤੋਂ 9 ਸਤੰਬਰ ਤੱਕ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 39ਵੀਂ ਬਰਸੀ ਸਬੰਧੀ ਸਮਾਗਮਾਂ ਦੌਰਾਨ 8 ਸਤੰਬਰ ਨੂੰ ਸਰਬ ਧਰਮ ਸੰਮੇਲਨ ਰੈਣ ਸੂਬਾਈ ਕੀਰਤਨ ਦੀਵਾਨ ਸਜਣਗੇ।