ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Begampura: ਬੀੜ ਐਸ਼ਵਨ ਦਾ ਇਲਾਕਾ ਪੁਲੀਸ ਛਾਉਣੀ ’ਚ ਬਦਲਿਆ

12:42 PM May 20, 2025 IST
featuredImage featuredImage
ਸੰਗਰੂਰ ਨੇੜੇ ਬੀੜ ਐਸ਼ਵਨ ਨੂੰ ਜਾਂਦੀ ਸੜਕ ’ਤੇ ਤਾਇਨਾਤ ਪੁਲੀਸ।
ਗੁਰਦੀਪ ਸਿੰਘ ਲਾਲੀਸੰਗਰੂਰ, 20 ਮਈ
Advertisement

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸੰਗਰੂਰ ਨੇੜਲੇ ਬੀੜ ਐਸ਼ਵਨ ਵਾਲੀ 927 ਏਕੜ ਜ਼ਮੀਨ ਵਿੱਚ ਅੱਜ ਪੱਕਾ ਮੋਰਚਾ ਲਗਾ ਕੇ ਬੇਗਮਪੁਰਾ ਵਸਾਉਣ ਦਾ ਐਲਾਨ ਕੀਤਾ ਸੀ ਅਤੇ ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰਾਂ ਨੇ ਬੀੜ ਐਸ਼ਵਨ ਪੁੱਜਣਾ ਸੀ ਪਰ ਪੁਲੀਸ ਨੇ ਸੂਰਜ ਚੜਨ ਤੋਂ ਪਹਿਲਾਂ ਹੀ ਨਾਕੇ ਲਗਾ ਕੇ ਇਲਾਕੇ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ।

ਇਸ ਤੋਂ ਇਲਾਵਾ ਪਿਛਲੇ ਦੋ ਦਿਨਾਂ ਤੋਂ ਪੁਲੀਸ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਦੇ ਘਰਾਂ ’ਤੇ ਛਾਪੇ ਮਾਰ ਰਹੀ ਹੈ ਅਤੇ ਅਨੇਕਾਂ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਚੁੱਕਿਆ ਹੈ।

Advertisement

ਬੀੜ ਐਸ਼ਵਨ ਵਾਲੀ ਜ਼ਮੀਨ ਵਿੱਚ ਮਜ਼ਦੂਰਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਲੀਕੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਵਾਸਤੇ ਅੱਜ ਸਵੇਰ ਤੋਂ ਹੀ ਪੁਲੀਸ ਨੇ ਜ਼ਿਲ੍ਹਾ ਭਰ ਵਿੱਚ ਨਾਕੇ ਲਾਏ ਹੋਏ ਹਨ ਅਤੇ ਸੋਹੀਆਂ ਰੋਡ ’ਤੇ ਸਥਿਤ ਬੀੜ ਐਸ਼ਵਨ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੁਲੀਸ ਨੇ ਬੰਦ ਕੀਤਾ ਹੋਇਆ ਹੈ।

ਪੁਲੀਸ ਵੱਲੋਂ ਰਾਹ ਵਿੱਚ ਰੋਕਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਹੋਈਆਂ ਮਜ਼ਦੂਰ ਔਰਤਾਂ।

ਸੰਗਰੂਰ ਨੇੜੇ ਸੋਹੀਆਂ ਰੋਡ, ਖੇੜੀ, ਮਹਿਲਾਂ ਚੌਕ ਅਤੇ ਘਰਾਚੋਂ ਸਣੇ ਵੱਖ ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਕੀਤੀ ਹੋਈ ਹੈ। ਮਿੱਟੀ ਦੇ ਭਰੇ ਟਿੱਪਰ ਸੜਕ ’ਤੇ ਖੜ੍ਹੇ ਕੀਤੇ ਗਏ ਹਨ। ਬੀੜ ਐਸ਼ਵਨ ਸਾਹਮਣੇ ਵਾਲੀ ਈਲਵਾਲ ਗੱਗੜਪੁਰ ਸੜਕ ਵੀ ਬੰਦ ਹੈ ਜਿਸ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪਤਾ ਲੱਗਿਆ ਹੈ ਕਿ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਪੁਲੀਸ ਨੇ ਬੀੜ ਐਸ਼ਵਨ ਵੱਲ ਜਾ ਰਹੇ ਮਜ਼ਦੂਰਾਂ ਨੂੰ ਰੋਕ ਕੇ ਹਿਰਾਸਤ ਵਿੱਚ ਲਿਆ ਹੈ।

ਘਰਾਚੋਂ ’ਚ ਪੁਲੀਸ ਨੇ ਮਜ਼ਦੂਰ ਅਤੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ

ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿੱਚ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੀ ਹੋਈ ਪੁਲੀਸ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੀੜ ਐਸਵਾਨ ਸੰਗਰੂਰ ਵਿੱਚ927 ਏਕੜ ਜਮੀਨ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡ ਕੇ ‘ਬੇਗਮਪੁਰਾ’ ਵਸਾਉਣ ਦੇ ਸੱਦੇ ’ਤੇ ਸੰਗਰੂਰ ਨੂੰ ਜਾਣ ਲਈ ਪਿੰਡ ਘਰਾਚੋਂ ਵਿੱਚ ਇਕੱਤਰ ਹੋਏ ਭਾਰੀ ਗਿਣਤੀ ਵਿੱਚ ਔਰਤਾਂ ਸਮੇਤ ਮਜ਼ਦੂਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮਜ਼ਦੂਰਾਂ ਨੂੰ ਪੁਲੀਸ ਬੱਸ ਰਾਹੀਂ ਸੰਗਰੂਰ ਲੈ ਗਈ। 

 

 

 

Advertisement
Tags :
BegampuraPunjabi Newspunjabi news updatePunjabi Tribune Newspunjabi tribune updatesangrur