ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਤੋਂ ਪਹਿਲਾਂ ਪੁਲੀਸ ਹੋਈ ਮੁਸਤੈਦ

09:00 AM Aug 26, 2024 IST

ਪ੍ਰਭੂ ਦਿਆਲ
ਸਿਰਸਾ, 25 ਅਗਸਤ
ਹਰਿਆਣਾ ਪੁਲੀਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੇ ਹੁਕਮਾਂ ’ਤੇ ਅੱਜ ਪੁਲੀਸ ਸੁਪਰਡੈਂਟ ਵਿਕਰਾਂਤ ਭੂਸ਼ਣ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਨੇ ਗੈਰ-ਕਾਨੂੰਨੀ ਕਾਰੋਬਾਰਾਂ ਅਤੇ ਅਪਰਾਧਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ‘ਆਪ੍ਰੇਸ਼ਨ ਆਕਰਮਣ’ ਸ਼ੁਰੂ ਕੀਤਾ। ਇਸ ਮੁਹਿੰਮ ਵਿੱਚ ਪੁਲੀਸ ਦੀਆਂ 34 ਟੀਮਾਂ ਨੇ 21 ਮੁਕੱਦਮੇ ਦਰਜ ਕਰਕੇ 50 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਸ਼ਰਾਬ, ਅਫ਼ੀਮ, ਭੁੱਕੀ ਬਰਾਮਦ ਕੀਤੇ। ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਅੱਜ ਸਵੇਰੇ ਛੇ ਤੋਂ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਭਰ ਵਿੱਚ ਅਪਰੇਸ਼ਨ ਆਕਰਮਣ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਆਬਕਾਰੀ ਐਕਟ ਤਹਿਤ 11 ਕੇਸ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 1635 ਲਿਟਰ ਲਾਹਣ, 30 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 56 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੌਰਾਨ 1 ਕਿਲੋ ਅਫੀਮ, 9 ਕਿਲੋ 250 ਗ੍ਰਾਮ ਭੁੱਕੀ ਅਤੇ 7 ਗ੍ਰਾਮ ਹੈਰੋਇਨ ਬਰਾਮਦ ਕਰਕੇ 5 ਵਿਅਕਤੀਆਂ ਨੂੰ ਕਾਬੂ ਕਰਕੇ 5 ਕੇਸ ਦਰਜ ਕੀਤੇ ਗਏ ਹਨ। ਜੂਆ ਐਕਟ ਤਹਿਤ 10,140 ਰੁਪਏ ਦੀ ਸੱਟੇਬਾਜ਼ੀ ਦੀ ਰਕਮ ਬਰਾਮਦ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਮਾਮਲਿਆਂ ਵਿੱਚ 30 ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 2 ਲੋੜੀਂਦੇ ਭਗੌੜਿਆਂ ਨੂੰ ਵੀ ਕਾਬੂ ਕੀਤਾ ਗਿਆ ਹੈ।

Advertisement

ਚੋਰਾਂ ਵੱਲੋਂ ਮੋਟਰਸਾਈਕਲ ਚੋਰੀ

ਤਪਾ ਮੰਡੀ (ਪੱਤਰ ਪ੍ਰੇਰਕ): ਟਰੱਕ ਯੂਨੀਅਨ ਦੀ ਸੜਕ ਤੋ ਇੱਕ ਵਿਆਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਬਲਕਾਰ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਉਹ ਇੱਕ ਕਰਿਆਨੇ ਦੀ ਦੁਕਾਨ ’ਤੇ ਨੌਕਰੀ ਕਰਦਾ ਹੈ। ਉਸ ਨੇ ਹਰ ਰੋਜ਼ ਵਾਂਗ ਕਾਲੇ ਰੰਗ ਦਾ ਆਪਣਾ ਸਪਲੈਂਡਰ ਮੋਟਰਸਾਈਕਲ ਦੁਕਾਨ ਵਾਲੀ ਗਲੀ ਵਿੱਚ ਖੜ੍ਹਾ ਕਰਕੇ ਦੁਕਾਨ ਦੀ ਸਾਫ ਸਫਾਈ ਕਰਨ ਲੱਗ ਗਿਆ। ਜਦ ਉਹ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਚੋਰੀ ਦੀ ਸੂਚਨਾ ਸਿਟੀ ਚੌਕੀ ਪੁਲੀਸ ਨੂੰ ਦਿੱਤੀ ਹੈ।

Advertisement
Advertisement