For the best experience, open
https://m.punjabitribuneonline.com
on your mobile browser.
Advertisement

ਚੋਣਾਂ ਤੋਂ ਪਹਿਲਾਂ ਮੋਦੀ ਨੇ ਨਵਾਂ ਸ਼ਗੂਫ਼ਾ ਛੱਡਿਆ: ਆਤਿਸ਼ੀ

08:55 AM Mar 29, 2024 IST
ਚੋਣਾਂ ਤੋਂ ਪਹਿਲਾਂ ਮੋਦੀ ਨੇ ਨਵਾਂ ਸ਼ਗੂਫ਼ਾ ਛੱਡਿਆ  ਆਤਿਸ਼ੀ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਈ ਦਿੱਲੀ ਦੀ ਮੰਤਰੀ ਆਤਿਸ਼ੀ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਾਰਚ
ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਵੱਲੋਂ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਨਾਅਰਾ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਲੰਘੇ ਦਿਨ ਪੱਛਮੀ ਬੰਗਾਲ ਵਿੱਚ ਕਿਹਾ ਹੈ ਕਿਹਾ ਹੈ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਤੋਂ ਈਡੀ ਨੂੰ ਪ੍ਰਾਪਤ ਹੋਏ ਪੈਸੇ ਨੂੰ ਦੇਸ਼ ਦੇ ਗਰੀਬਾਂ ’ਚ ਵੰਡਣ ਦਾ ਤਰੀਕਾ ਲੱਭਿਆ ਜਾਵੇਗਾ।
ਇੱਥੇ ਪ੍ਰੈੱਸ ਕਾਨਫਰੰਸ ’ਚ ਆਤਿਸ਼ੀ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਈਡੀ ਵੱਲੋਂ ਮਿਲੇ ਪੈਸੇ ਨੂੰ ਜਨਤਾ ਵਿੱਚ ਵੰਡਣ ਲਈ ਕਾਨੂੰਨ ਦੀ ਲੋੜ ਪਵੇਗੀ ਪਰ ਮਨੀ ਲਾਂਡਰਿੰਗ ਦੇ ਕਥਿਤ ਦੋਸ਼ਾਂ ਵਾਲੀਆਂ ਕੰਪਨੀਆਂ ਤੋਂ ਭਾਜਪਾ ਨੂੰ ਮਿਲੇ ਪੈਸੇ ਲੋਕਾਂ ਵਿੱਚ ਵੰਡੇ ਜਾਣ ਲਈ ਕਿਸੇ ਕਾਨੂੰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਛਾਪੇ ਤੋਂ ਬਾਅਦ ਮਨੀ ਲਾਂਡਰਿੰਗ ਦੀਆਂ ਕਥਿਤ ਦੋਸ਼ੀ ਕੰਪਨੀਆਂ ਤੋਂ ਚੋਣ ਬਾਂਡ ਚੰਦਾ ਵਜੋਂ ਸਭ ਤੋਂ ਵੱਧ ਪੈਸਾ ਭਾਜਪਾ ਕੋਲ ਆਇਆ ਹੈ।
ਉਨ੍ਹਾਂ ਆਖਿਆ, ‘‘ਜੇਕਰ ਮੋਦੀ ਇਨ੍ਹਾਂ ਭ੍ਰਿਸ਼ਟ ਕੰਪਨੀਆਂ ਅਤੇ ਮਨੀ ਲਾਂਡਰਿੰਗ ਕੰਪਨੀਆਂ ਦਾ ਪੈਸਾ ਦੇਸ਼ ਦੇ ਲੋਕਾਂ ਵਿੱਚ ਵੰਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਪੀਲ ਹੈ ਕਿ ਜਿਨ੍ਹਾਂ 41 ਕੰਪਨੀਆਂ ਨੇ ਭਾਜਪਾ ਨੂੰ 2741 ਕਰੋੜ ਰੁਪਏ ਦਾਨ ਕੀਤੇ ਹਨ ਉਹ ਜਨਤਾ ਨੂੰ ਵੰਡੇ ਅਤੇ ਲੋਕ ਭਲਾਈ ’ਚ ਲਾਏ ਜਾਣ ਜਿਸ ਲਈ ਉਨ੍ਹਾਂ ਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਪਵੇਗੀ।’’ ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਅਜਿਹੀਆਂ ਕੰਪਨੀਆਂ ਤੋਂ 2741 ਕਰੋੜ ਰੁਪਏ ਮਿਲੇ ਹਨ, ਜਿਨ੍ਹਾਂ ’ਤੇ ਈਡੀ, ਸੀਬੀਆਈ., ਆਈਟੀ ਨੇ ਛਾਪੇ ਮਾਰੇ ਸਨ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜਿਨ੍ਹਾਂ ਕੰਪਨੀਆਂ ’ਤੇ ਸੀਬੀਆਈ ਅਤੇ ਈਡੀ ਨੇ ਛਾਪੇ ਮਾਰੇ ਸਨ, ਕ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਚੋਣ ਬਾਂਡ ਖਰੀਦੇ ਅਤੇ ਭਾਜਪਾ ਨੂੰ ਪੈਸੇ ਦੇ ਦਿੱਤੇ। ਇਨ੍ਹਾਂ ’ਚੋਂ ਸਭ ਤੋਂ ਮਸ਼ਹੂਰ ਸ਼ਰਾਬ ਕਾਰੋਬਾਰੀ ਸ਼ਰਤ ਚੰਦਰ ਰੈਡੀ ਹੈ, ਜਿਸ ਨੂੰ ਈਡੀ ਨੇ 10 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਸ਼ਰਤ ਚੰਦਰ ਰੈੱਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦਾਨ ਕੀਤੇ ਸਨ। ਆਤਿਸ਼ੀ ਨੇ ਕਿਹਾ, ‘‘ਮੋਦੀ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਭਾਜਪਾ ਨੇ ਸ਼ਰਾਬ ਕਾਰੋਬਾਰੀ ਸ਼ਰਤ ਚੰਦਰ ਰੈੱਡੀ ਤੋਂ 55 ਕਰੋੜ ਰੁਪਏ ਲਏ ਹਨ। ਰੈੱਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਇਸ ਪੈਸੇ ਦੀ ਵਰਤੋਂ ਚੋਣਾਂ ਵਿੱਚ ਨਹੀਂ ਕਰੇਗੀ।’’ ਉਨ੍ਹਾਂ ਮੁਤਾਬਕ ਫਿਊਚਰ ਗੇਮਿੰਗ ਜਿਸ ਤੇ ਈਡੀ ਨੇ 2022-23 ’ਚ ਛਾਪੇ ਮਾਰੇ ਸਨ ਨੇ 52 ਕਰੋੜ ਰੁਪਏ ਦਾਨ ਕੀਤੇ। ਹਲਦੀਆ ਐਨਰਜੀ ਲਿਮਟਿਡ ਨੇ ਸੀਬੀਆਈ ਛਾਪੇ ਮਗਰੋਂ 105 ਕਰੋੜ ਰੁਪਏ ਭਾਜਪਾ ਨੂੰ ਦਿੱਤੇ ਹਨ ਤੇ ਕੇਂਦਰੀ ਏਜੰਸੀਆਂ ਦੇ ਛਾਪੇ ਮਗਰੋਂ ਪੈਸੇ ਦੇਣ ਵਾਲੀਆਂ ਅਜਿਹੀਆਂ ਕੰਪਨੀਆਂ ਦੀ ਸੂਚੀ ਬਹੁਤ ਲੰਬੀ ਹੈ।

Advertisement

Advertisement
Author Image

joginder kumar

View all posts

Advertisement
Advertisement
×