For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤੇ ਤੋਂ ਪਹਿਲਾਂ ਨਿਗਮ ਨੇ ਸ਼ੁਰੂ ਕਰਵਾਏ 566 ਵਿਕਾਸ ਕਾਰਜ

08:04 AM Mar 21, 2024 IST
ਚੋਣ ਜ਼ਾਬਤੇ ਤੋਂ ਪਹਿਲਾਂ ਨਿਗਮ ਨੇ ਸ਼ੁਰੂ ਕਰਵਾਏ 566 ਵਿਕਾਸ ਕਾਰਜ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਵਿਭਾਗਾਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਚੱਲ ਰਹੇ ਵਿਕਾਸ ਕੰਮਾਂ ਦੀ ਮੰਗੀ ਜਾਣਕਾਰੀ ਤਹਿਤ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਲੁਧਿਆਣਾ ਨੇ ਸੂਚੀਆਂ ਜ਼ਿਲ੍ਹਾ ਚੋਣ ਕਮਿਸ਼ਨ ਨੂੰ ਸੌਂਪ ਦਿੱਤੀਆਂ ਹਨ। ਇਸ ’ਚ ਸਭ ਤੋਂ ਵੱਧ ਨਗਰ ਨਿਗਮ ਲੁਧਿਆਣਾ ਦੇ ਸ਼ਹਿਰੀ 6 ਹਲਕਿਆਂ ’ਚ ਵਿਕਾਸ ਦੇ 566 ਪ੍ਰਾਜੈਕਟ ਚੱਲ ਰਹੇ ਹਨ। ਉਧਰ, ਜੇ ਨਗਰ ਸੁਧਾਰ ਟਰੱਸਟ ਦੀ ਗੱਲ ਕਰੀਏ ਤਾਂ ਟਰੱਸਟ ਨੇ ਵੀ 23 ਕੰਮਾਂ ਦੀ ਸੂਚੀ ਸੌਂਪੀ ਹੈ।
ਜ਼ਿਲ੍ਹਾ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਵਿਭਾਗਾਂ ਦੀ ਸੂਚੀ ਪੁੱਜ ਗਈ ਹੈ। ਜੇ ਕਿਸੇ ਕੰਮ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ।
ਨਿਗਮ ਨੇ 566 ਵਿਕਾਸ ਕਾਰਜਾਂ ਦੀ ਇੱਕ ਸੂਚੀ ਦਿੱਤੀ ਹੈ। ਇਸ ’ਚ ਸੜਕਾਂ ਬਣਾਉਣ, ਇੰਟਰਲਾਕਿੰਗ ਟਾਈਲਾਂ ਲਾਉਣ, ਟਿਊਬਵੈਲ ਲਾਉਣ, ਮਸ਼ੀਨਰੀ ਦੀ ਖ਼ਰੀਦ, ਸੀਵਰ ਲਾਈਨਾਂ ਦੀ ਡਿਸਲੀਟਿੰਗ ਆਦਿ ਸ਼ਾਮਲ ਹਨ। ਉਧਰ, ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਕਈ ਵਿਕਾਸ ਕਾਰਜ ਤਾਂ ਹਾਲੇ ਤੱਕ ਜ਼ਮੀਨੀ ਪੱਧਰ ’ਤੇ ਸ਼ੁਰੂ ਨਹੀਂ ਹੋਏ। ਇਸ ਤਰ੍ਹਾਂ ਨਗਰ ਸੁਧਾਰ ਟਰੱਸਟ ਨੇ ਜ਼ਿਲ੍ਹਾ ਚੋਣ ਕਮਿਸ਼ਨ ਨੂੰ 23 ਕੰਮਾਂ ਦੀ ਸੂਚੀ ਦਿੱਤੀ ਹੈ। ਹਾਲਾਂਕਿ ਇਨ੍ਹਾਂ ’ਚੋਂ ਜ਼ਿਆਦਾਤਰ ਕੰਮ 16 ਮਾਰਚ ਨੂੰ ਲਾਗੂ ਹੋਏ ਚੋਣ ਜ਼ਾਬਤਾ ਤੋਂ ਠੀਕ ਇੱਕ ਦਿਨ ਪਹਿਲਾਂ 15 ਮਾਰਚ ਨੂੰ ਸ਼ੁਰੂ ਕੀਤੇ ਦਿਖਾਏ ਗਏ ਹਨ। ਇਨ੍ਹਾਂ ਕੰਮਾਂ ਦੀ ਰਫ਼ਤਾਰ 5 ਤੋਂ 22 ਫੀਸਦੀ ਦੇ ਵਿੱਚ ਦਿਖਾਈ ਗਈ ਹੈ।
ਸੂਤਰਾਂ ਅਨੁਸਾਰ ਜ਼ਿਆਦਾਤਰ ਵਿਕਾਸ ਕਾਰਜ ਹਾਲੇ ਕੱਛੂ ਚਾਲ ਚੱਲ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×