ਅਪਮਾਨਜਨਕ ਟਿੱਪਣੀਆਂ ਕਰਨ ਤੋਂ ਪਹਿਲਾਂ ਸਨਾਤਨ ਧਰਮ ਦੀ ਪਰਿਭਾਸ਼ਾ ਨੂੰ ਸਮਝਣਾ ਜ਼ਰੂਰੀ: ਆਰਐੱਸਐੱਸ
07:26 AM Sep 17, 2023 IST
ਪੁਣੇ, 16 ਸਤੰਬਰ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜੁਆਇੰਟ ਜਨਰਲ ਸਕੱਤਰ ਮਨਮੋਹਨ ਵੈਦਿਆ ਨੇ ਅੱਜ ਕਿਹਾ ਕਿ ਉਹ ਲੋਕ ਜਿਹੜੇ ਕਿ ਸਨਾਤਨ ਧਰਮ ਨੂੰ ਮਿਟਾਉਣ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸਨਾਤਨ ਧਰਮ ਦੀ ਪਰਿਭਾਸ਼ਾ ਨੂੰ ਸਮਝਣਾ ਚਾਹੀਦਾ ਹੈ। ਇੱਥੇ ਆਰਐੱਸਐੱਸ ਦੀ ਤਾਲਮੇਲ ਮੀਟਿੰਗ ਦੌਰਾਨ ਅੱਜ ਦੀ ਵਿਚਾਰ-ਚਰਚਾ ਦੀ ਸਮਾਪਤੀ ਮੌਕੇ ਕੀਤੀ ਇਕ ਪ੍ਰੈੱਸ ਕਾਨਫਰੰਸ ’ਚ ਵੈਦਿਆ ਨੇ ਕਿਹਾ ਕਿ ਭਾਰਤ ਇਕ ਅਧਿਆਪਤਮਕ ਲੋਕਤੰਤਰ ਹੈ। ਉਹ ਆਰਐੱਸਐੱਸ ਦੇ ‘ਸਹਿ ਸਰਕਾਰਿਆਵਾਹ’ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਡੀਐੱਮਕੇ ਦੇ ਆਗੂ ਉਦੈਨਿਧੀ ਸਟਾਲਿਨ ਅਤੇ ਏ ਰਾਜਾ ਨੇ ਦਾਅਵਾ ਕੀਤਾ ਸੀ ਕਿ ਸਨਾਤਨ ਧਰਮ ਨੇ ਸਮਾਜ ਵਿੱਚ ਵੰਡੀਆਂ ਪਾਈਆਂ ਹਨ ਅਤੇ ਇਸ ਦਾ ਡੇਂਗੂ, ਮਲੇਰੀਆ ਤੇ ਕਰੋਨਾਵਾਇਰਸ ਵਰਗੀਆਂ ਬਿਮਾਰੀਆਂ ਵਾਂਗ ਖ਼ਾਤਮਾ ਕਰ ਦੇਣਾ ਚਾਹੀਦਾ ਹੈ। -ਪੀਟੀਆਈ
Advertisement
Advertisement