Beef Banned: ਅਸਾਮ ’ਚ ਜਨਤਕ ਥਾਵਾਂ ’ਤੇ ਬੀਫ ਪਰੋਸਣ ’ਤੇ ਪਾਬੰਦੀ
ਨਵੀਂ ਦਿੱਲੀ, 4 ਦਸੰਬਰ
Consumption of beef banned in public places in Assam: ਅਸਾਮ ਸਰਕਾਰ ਨੇ ਸੂਬੇ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਸਣੇ ਜਨਤਕ ਥਾਵਾਂ ’ਤੇ ਬੀਫ (ਗਾਂ ਦਾ ਮਾਸ) ਪਰੋਸਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਹੁਕਮ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਅੱਜ ਜਾਰੀ ਕੀਤੇ। ਇਹ ਫੈਸਲਾ ਕੌਮੀ ਰਾਜਧਾਨੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਨੇ ਕੀਤੀ।
ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਪਹਿਲਾਂ ਮੰਦਰਾਂ ਅਤੇ ਹੋਰ ਪ੍ਰਾਰਥਨਾ ਸਥਾਨਾਂ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਬੀਫ ਪਰੋਸਣ ’ਤੇ ਪਾਬੰਦੀ ਲਗਾਈ ਸੀ, ਹਾਲਾਂਕਿ, ਹੁਣ ਅਸੀਂ ਇਸ ਪਾਬੰਦੀ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਅਸਾਮ ਵਿੱਚ ਅੱਜ ਤੋਂ ਜਨਤਕ ਥਾਵਾਂ ’ਤੇ ਬੀਫ ਖਾਣ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ।’ ਇਸ ਪਾਬੰਦੀ ਤਹਿਤ ਸੂਬੇ ਦੇ ਹੋਟਲਾਂ, ਰੈਸਟੋਰੈਂਟਾਂ ਅਤੇ ਕਿਸੇ ਵੀ ਹੋਰ ਭਾਈਚਾਰਕ ਤਿਉਹਾਰਾਂ ਮੌਕੇ ਬੀਫ ਪਰੋਸਿਆ ਨਹੀਂ ਜਾਵੇਗਾ ਤੇ ਹੁਕਮਾਂ ਦਾ ਉਲੰਘਣ ਕਰਨ ’ਤੇ ਕਾਨੂੰਨ ਤਹਿਤ ਨਿਰਧਾਰਤ ਸਜ਼ਾ ਦਿੱਤੀ ਜਾਵੇਗੀ। ਇਸ ਮਾਮਲੇ ’ਤੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸੇਧਿਆ।