For the best experience, open
https://m.punjabitribuneonline.com
on your mobile browser.
Advertisement

ਕੀਮਤੀ ਲਾਲ ਸ਼ੂਅ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਬਣੇ

08:02 AM Jun 13, 2024 IST
ਕੀਮਤੀ ਲਾਲ ਸ਼ੂਅ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਬਣੇ
ਸ਼ੂਅ ਐਸੋਸੀਏਸ਼ਨ ਰਾਏਕੋਟ ਦੇ ਨਵੇਂ ਚੁਣੇ ਅਹੁਦੇਦਾਰ। -ਫੋਟੋ: ਰਾਏਕੋਟੀ
Advertisement

ਰਾਏਕੋਟ:

Advertisement

ਸ਼ੂਅ ਐਸੋਸੀਏਸ਼ਨ ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ ਸਥਾਨਕ ਜੈਨ ਟਰੇਡਰ ਰਾਏਕੋਟ ਦੇ ਦਫ਼ਤਰ ਵਿਖੇ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਬੰਧਤ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਉਪਰੰਤ ਸ਼ੂਅ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਬਰਾਂ ਵੱਲੋਂ ਸਰਬਸੰਮਤੀ ਨਾਲ ਕੀਮਤੀ ਲਾਲ ਜੈਨ ਨੂੰ ਸ਼ੂਅ ਐਸੋਸੀਏਸ਼ਨ ਰਾਏਕੋਟ ਦਾ ਪ੍ਰਧਾਨ, ਆਤਮ ਕੁਮਾਰ ਅਰੋੜਾ ਨੂੰ ਸਰਪ੍ਰਸਤ, ਸੁਨੀਲ ਜੈਨ ਹੈਪੀ ਨੂੰ ਮੀਤ ਪ੍ਰਧਾਨ, ਨਵਨੀਤ ਜੈਨ ਨੂੰ ਸਕੱਤਰ, ਕਪਿਲ ਕੁਮਾਰ ਡੰਗ ਨੂੰ ਖ਼ਜ਼ਾਨਚੀ, ਸੰਜੀਵ ਕੁਮਾਰ ਟੱਕਰ ਤੇ ਰਾਜ ਨਰਿੰਦਰ ਗਰਗ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਤਿਲਕ ਰਾਜ, ਪਦਮ ਜੈਨ, ਸੰਦੀਪ ਜੈਨ ਸੁਨੀਲ ਜੈਨ ਅਤੇ ਨਵੀਨ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement