ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁੰਦਰੀਕਰਨ ਮੁਹਿੰਮ: ਅਟਾਰੀ ਸਰਹੱਦ ਤੋਂ ਸਮਾਰਕ ਹਟਾਇਆ

06:45 AM Aug 19, 2020 IST

ਦਿਲਬਾਗ ਸਿੰਘ ਗਿੱਲ
ਅਟਾਰੀ, 18 ਅਗਸਤ

Advertisement

ਭਾਰਤ-ਪਾਕਿਸਤਾਨ ਵੰਡ ਸਮੇਂ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਅਟਾਰੀ ਸਰਹੱਦ ’ਤੇ ਉਸਾਰੀ ਗਈ ਯਾਦਗਾਰ ਢਾਹੇ ਜਾਣ ’ਤੇ ਅਮਨ ਤੇ ਦੋਸਤੀ ਲਈ ਯਤਨਸ਼ੀਲ ਜਥੇਬੰਦੀਆਂ ਨੇ ਰੋਸ ਜਤਾਇਆ ਹੈ। 1947 ਦੀ ਵੰਡ ਸਮੇਂ ਮਾਰੇ ਗਏ ਪੰਜਾਬੀਆਂ ਦੀ ਯਾਦ ਨੂੰ ਦਰਸਾਉਂਦਾ ਇਹ ਸਮਾਰਕ ਅਟਾਰੀ ਸਰਹੱਦ ਦੇ ਸੁੰਦਰੀਕਰਨ ਤਹਿਤ ਗੋਲ ਚੌਕ ਬਣਾਉਣ ਲਈ ਹਟਾਇਆ ਗਿਆ ਹੈ।

ਇਸ ਯਾਦਗਾਰੀ ਸਮਾਰਕ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਤੇ ਇਹ ਸਮਾਰਕ ਫੋਕਲੋਰ ਰਿਸਰਚ ਅਕਾਦਮੀ ਚੰਡੀਗੜ੍ਹ ਵੱਲੋਂ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਉਸਾਰਿਆ ਗਿਆ ਸੀ ਜਿਸ ਦਾ ਉਦਘਾਟਨ ਆਜ਼ਾਦੀ ਘੁਲਾਟੀਏ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤੇ ਬਾਬਾ ਭਗਤ ਸਿੰਘ ਬਿਲਗਾ ਨੇ ਕੀਤਾ ਸੀ। ਇਸ ਦੀ ਸਿਖਰ ’ਤੇ ਦੋਸਤੀ ਦੇ ਦੋ ਹੱਥ ਭਾਰਤ-ਪਾਕਿ ਦੋਸਤੀ ਦਾ ਸੁਨੇਹਾ ਦਿੰਦੇ ਸਨ। ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਪੰਜਾਬ ਜਾਗ੍ਰਿਤੀ ਮੰਚ ਅਤੇ ਸਾਫਮਾ ਵੱਲੋਂ ਹਰ ਸਾਲ 14-15 ਅਗਸਤ ਨੂੰ ਹਿੰਦ-ਪਾਕਿ ਦੋਸਤੀ ਮੇਲਾ ਕਰਵਾਇਆ ਜਾਂਦਾ ਹੈ ਅਤੇ 14 ਅਗਸਤ ਵਾਲੇ ਦਿਨ ਵੰਡ ਦੌਰਾਨ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਇਸ ਯਾਦਗਾਰੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਸੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਅਟਾਰੀ ਸਰਹੱਦ ਦੇ ਸੁੰਦਰੀਕਰਨ ਬਹਾਨੇ ਇਸ ਨੂੰ ਹਟਾਇਆ ਗਿਆ ਤੇ ਇਸ ਸਮਾਰਕ ਨੂੰ ਬਣਾਉਣ ਵਾਲੀਆਂ ਜਥੇਬੰਦੀਆਂ ਤੇ ਅਮਨ ਦੇ ਮੁਦੱਈਆਂ ਦੀ ਸਹਿਮਤੀ ਵੀ ਨਹੀਂ ਲਈ ਗਈ ਜਿਸ ਕਾਰਨ ਜਥੇਬੰਦੀਆਂ ’ਚ ਭਾਰੀ ਰੋਸ ਹੈ। ਫੋਕਲੋਰ ਰਿਸਰਚ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ.ਤਾਰਾ ਸਿੰਘ ਸੰਧੂ ਨੇ ਦੱਸਿਆ ਕਿ ਅਟਾਰੀ ਸਰਹੱਦ ’ਤੇ ਉਸਾਰੇ ਸਮਾਰਕ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸਨ ਜਿਸ ਨੂੰ ਢਾਹਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਸਮਾਰਕ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵੰਡ ਤੋਂ ਬਾਅਦ ਸਰਹੱਦ ਦੇ ਦੋਵੇਂ ਪਾਸੇ ਕੋਈ ਯਾਦਗਾਰੀ ਸਮਾਰਕ ਨਹੀਂ ਸੀ।

Advertisement

Advertisement
Tags :
ਅਟਾਰੀਸਮਾਰਕਸਰਹੱਦਸੁੰਦਰੀਕਰਨਹਟਾਇਆਮੁਹਿੰਮ
Advertisement