ਘਰ ’ਚ ਦਾਖ਼ਲ ਹੋ ਕੇ ਨੌਜਵਾਨ ਦੀ ਕੁੱਟਮਾਰ
08:47 AM Sep 06, 2024 IST
ਪੱਤਰ ਪ੍ਰੇਰਕ
ਹੰਢਿਆਇਆ, 5 ਸਤੰਬਰ
ਪਿੰਡ ਖੁੱਡੀ ਖ਼ੁਰਦ ਵਿੱਚ ਇਕ ਨੌਜਵਾਨ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕਰਨ ’ਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੀਤੀ ਰਾਤ ਪਿੰਡ ਖੁੱਡੀ ਖ਼ੁਰਦ ਵਿਚ ਇਕ ਨੌਜਵਾਨ ਦੀ ਲਗਪਗ 20-25 ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਗਲੀਆਂ ਵਿੱਚ ਲਲਕਾਰੇ ਮਾਰੇ ਜਿਸ ਨਾਲ ਪਿੰਡ ਖੁੱਡੀ ਖ਼ੁਰਦ ਵਾਸੀਆਂ ’ਚ ਦਹਿਸ਼ਤ ਦਾ ਖ਼ੌਫ਼ ਹੈ। ਇਸ ਦੌਰਾਨ ਹਰਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਖੁੱਡੀ ਖ਼ੁਰਦ ਨੂੰ ਅਣਪਛਾਤੇ ਨੌਜਵਾਨਾਂ ਨੇ ਕਿਰਚਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਬ-ਡਵੀਜ਼ਨ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ। ਉਪਰੰਤ ਪੁਲੀਸ ਮੌਕੇ ਵਾਲੀ ਥਾਂ ’ਤੇ ਪੁੱਜੀ ਜਿੱਥੇ ਅਣਪਛਾਤੇ ਨੌਜਵਾਨਾਂ ਦੇ 3 ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
Advertisement
Advertisement