For the best experience, open
https://m.punjabitribuneonline.com
on your mobile browser.
Advertisement

ਬੱਚੀ ਦੀ ਕੁੱਟਮਾਰ

10:43 AM Sep 16, 2024 IST
ਬੱਚੀ ਦੀ ਕੁੱਟਮਾਰ
Advertisement

ਹਰਜੀਤ ਸਿੰਘ
ਡੇਰਾਬੱਸੀ, 15 ਸਤੰਬਰ
ਇੱਥੋਂ ਦੇ ਲੌਹਾਰਾ ਵਾਲਾ ਮੁਹੱਲਾ ਵਾਸੀ 10 ਸਾਲਾ ਬੱਚੀ ਨਾਲ ਉਸ ਦੇ ਮਾਪਿਆਂ ਦੀ ਗ਼ੈਰ-ਹਾਜ਼ਰੀ ਵਿੱਚ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਪਿੰਡ ਸੇਖਪੁਰਾ ਕਲਾਂ ਦਾ ਰਹਿਣ ਵਾਲਾ ਹੈ ਜਿਸ ਦਾ ਨਾਂ ਮਾਲੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਕੁਝ ਬੱਚੇ ਆਪਣੇ ਘਰ ਦੀ ਛੱਤ ’ਤੇ ਖੇਡ ਰਹੇ ਸਨ। ਇਸ ਦੌਰਾਨ ਬੱਚੀ ਨੇ ਖੇਡ-ਖੇਡ ਵਿੱਚ ਸਾਈਕਲ ’ਤੇ ਜਾ ਰਹੇ ਵਿਅਕਤੀ ਨੂੰ ਰੋੜਾ ਮਾਰ ਦਿੱਤਾ। ਗੁੱਸੇ ’ਚ ਸਾਈਕਲ ਸਵਾਰ ਬੱਚੀ ਦੇ ਘਰ ਚਲਾ ਗਿਆ। ਉਹ 10 ਸਾਲਾ ਸੋਨਾਕਸ਼ੀ ਦੇ ਘਰ ਜਾ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਬਾਹਰ ਘੜੀਸ ਲਿਆਇਆ ਤੇ ਚੱਪਲਾਂ ਨਾਲ ਕੁੱਟਮਾਰ ਕੀਤੀ। ਬੱਚੀ ਦੇ ਮਾਪੇ ਡਿਊਟੀ ’ਤੇ ਗਏ ਹੋਏ ਸੀ। ਬੱਚੀ ਦੇ ਪਿਤਾ ਦਾਮੋਦਰ ਭਗਤ ਨੇ ਪੁਲੀਸ ਨੂੰ ਬੱਚੀ ਦੀ ਕੁੱਟਮਾਰ ਦੀ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement