ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠੇ ਗ੍ਰੰਥੀ ਦੀ ਕੁੱਟਮਾਰ

06:00 PM Dec 06, 2023 IST

ਸ਼ਸ਼ੀਪਾਲ ਜੈਨ

Advertisement

ਖਰੜ 6 ਦਸੰਬਰ

ਖਰੜ ਨਜ਼ਦੀਕ ਪਿੰਡ ਸਿੱਲ ਦੇ ਗੁਰਦੁਆਰੇ ’ਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਤੇ ਬੈਠੇ ਪਾਠ ਕਰ ਰਹੇ ਗ੍ਰੰਥੀ ਸਿੰਘ ਨਾਲ ਪਿੰਡ ਦੇ ਇੱਕ ਵਿਅਕਤੀ ਵਲੋਂ ਖਿੱਚਧੂਹ ਅਤੇ ਹੱਥੋਪਾਈ ਕੀਤੀ। ਇਹ ਸਾਰੀ ਘਟਨਾ ਉਥੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ। ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਬਾਅਦ ਪਾਠੀ ਸਿੰਘ ਗੁਰਦੁਆਰੇ ਵਿਚ ਪਾਠ ਕਰ ਰਿਹਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਦੇ ਅੰਦਰ ਦਾਖਲ ਹੋਇਆ। ਉਸ ਨੇ ਪਹਿਲਾਂ ਅੰਦਰ ਚੱਕਰ ਕੱਟੇ ਅਤੇ ਫਿਰ ਪਾਠ ਕਰ ਰਹੇ ਪਾਠੀ ਸਿੰਘ ਨਾਲ ਖਿੱਚਧੂਹ ਕੀਤੀ। ਇਸ ਉਪਰੰਤ ਉਸਨੇ ਤਾਬਿਆਂ ਵਿਚ ਬੈਠੇ ਪਾਠੀ ਸਿੰਘ ਨੂੰ ਉਥੋਂ ਖਿੱਚ ਕੇ ਥੱਲੇ ਸੁੱਟ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਹ ਵਿਅਕਤੀ ਇਥੇ ਹੀ ਨਹੀਂ ਰੁਕਿਆ। ਇਸ ਉਪਰੰਤ ਇਸ ਨੇ ਗੁਰਦੁਆਰੇ ਅੰਦਰ ਹੀ ਆਪਣੇ ਕੱਪੜੇ ਲਾਹ ਲਏ ਅਤੇ ਨੰਗਾ ਹੋ ਗਿਆ। ਜਦੋਂ ਸ਼ੋਰ ਮਚਿਆ ਤਾਂ ਉਹ ਬਾਹਰ ਨੂੰ ਭੱਜ ਗਿਆ। ਇਸੇ ਦੌਰਾਨ ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ਵਿਚ ਬਹੁਤ ਗੁੱਸਾ ਵੇਖਣ ਨੂੰ ਮਿਲਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਘੜੂੰਆਂ ਪੁਲੀਸ ਨੇ ਗ੍ਰੰਥੀ ਸਿੰਘ ਦੇ ਬਿਆਨਾਂ ’ਤੇ ਇਸ ਮੁਲਜ਼ਮ ਰਵਿੰਦਰ ਸਿੰਘ ਉਰਫ ਲਾਡੀ ਵਿਰੁੱਧ ਧਾਰਾ 295 ਏ, 323, 297 ਅਤੇ 452 ਆਈ ਪੀ ਸੀ ਅਧੀਨ ਕੇਸ ਦਰਜ ਕਰ ਲਿਆ ਹੈ।

Advertisement

Advertisement