ਭੂਆ ਤੇ ਫੁੱਫੜਾਂ ਵੱਲੋਂ ਭਤੀਜੇ ਦੀ ਕੁੱਟਮਾਰ
07:01 PM Jun 29, 2023 IST
ਪੱਤਰ ਪ੍ਰੇਰਕ
Advertisement
ਲਾਲੜੂ, 28 ਜੂਨ
ਪਿੰਡ ਤਸਿੰਬਲੀ ਵਿੱਚ ਜੱਦੀ ਜ਼ਮੀਨ ਦੇ ਮਾਮਲੇ ਵਿੱਚ ਦੋ ਔਰਤਾਂ ਨੇ ਆਪੋ-ਆਪਣੇ ਪਤੀ ਨਾਲ ਮਿਲ ਕੇ ਆਪਣੇ ਸਕੇ ਭਤੀਜੇ ਦੀ ਕੁੱਟਮਾਰ ਕੀਤੀ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਤਸਿੰਬਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਪਿੰਡ ਤਸਿੰਬਿਲੀ ਵਿੱਚ ਜੱਦੀ ਜ਼ਮੀਨ ਹੈ, ਜਿਸ ਨੂੰ ਲੈ ਕੇ ਉਸ ਦੀ ਭੂਆ ਰਾਜਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਬੋਹ, ਜ਼ਿਲਾ ਅੰਬਾਲਾ ਅਤੇ ਬਲਵੀਰ ਕੌਰ ਪਤਨੀ ਮਲਹਾਰ ਸਿੰਘ ਵਾਸੀ ਹੰਡੀ ਖੇੜਾ, ਜ਼ਿਲ੍ਹਾ ਅੰਬਾਲਾ ਨੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement