ਪੁਰਾਣੀ ਰੰਜਿਸ਼ ਕਾਰਨ ਕੁੱਟਮਾਰ, ਕੇਸ ਦਰਜ
09:46 AM Sep 13, 2024 IST
ਪੱਤਰ ਪ੍ਰੇਰਕ
ਰਤੀਆ, 12 ਸਤੰਬਰ
ਪਿੰਡ ਬਾਦਲਗੜ੍ਹ ਵਿਚ ਪੁਰਾਣੀ ਰੰਜਿਸ਼ ਦੇ ਚੱਲਦੇ ਰਸਤਾ ਰੋਕ ਕੇ ਕਥਿਤ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਦਰ ਥਾਣਾ ਪੁਲੀਸ ਨੇ ਜ਼ਖ਼ਮੀ ਹੋਏ ਪਿੰਡ ਦੇ ਮਨੀ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੇ ਹੀ ਸ਼ੈਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਮਨੀ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਪਿੰਡ ਦੇ ਪਾਪਲੀ ਦੇ ਘਰੋਂ ਨਿਕਲ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਸ਼ੈਰੀ ਉਸ ਨੂੰ ਦੇਖਦੇ ਹੀ ਗਾਲ੍ਹਾਂ ਕੱਢਣ ਲੱਗ ਪਿਆ। ਸ਼ੈਰੀ ਨੇ ਗਲੀ ਵਿੱਚ ਪਈ ਇੱਟ ਨਾਲ ਉਸ ਨੂੰ ਜਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਕੁੱਟਮਾਰ ਕਰਨ ਦੀ ਰੰਜਿਸ਼ ਦਾ ਮੁੱਖ ਕਾਰਨ ਦੱਸਦੇ ਹੋਏ ਕਿਹਾ ਕਿ ਉਸ ਦੇ ਵੱਡੇ ਭਰਾ ਬੀਰਬਲ ਨੇ ਸ਼ੈਰੀ ਦੀ ਸਾਲੀ ਨਾਲ ਕੋਰਟ ਮੈਰਿਜ ਕਰਵਾਈ ਸੀ, ਉਸੇ ਰੰਜਿਸ਼ ਦੇ ਚੱਲਦੇ ਹੀ ਇਸ ਵਿਅਕਤੀ ਨੇ ਰਸਤਾ ਰੋਕ ਕੇ ਉਸ ਨਾਲ ਕਥਿਤ ਕੁੱਟਮਾਰ ਕੀਤੀ ਹੈ।
Advertisement
Advertisement