ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੀ ਕੁੱਟਮਾਰ
08:17 AM Sep 29, 2024 IST
Advertisement
ਖਰੜ(ਸ਼ਸ਼ੀਪਾਲ ਜੈਨ)
Advertisement
ਅੱਜ ਦੁਪਹਿਰ ਖਰੜ ਬੱਸ ਸਟੈਂਡ ’ਤੇ ਨਿਹੰਗਾਂ ਦੇ ਬਾਣੇ ਵਿੱਚ ਆਏ ਦੋ ਵਿਅਕਤੀਆਂ ਨੇ ਸਿਗਰਟ-ਬੀੜੀਆਂ ਵੇਚਣ ਵਾਲੇ ਖੋਖਾ ਮਾਲਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦਾ ਸਾਮਾਨ ਨਾਲਿਆਂ ਵਿੱਚ ਸੁੱਟ ਦਿੱਤਾ। ਅਨਿਲ ਵਰਮਾ ਨੇ ਦੱਸਿਆ ਕਿ ਉਹ ਬੱਸ ਸਟੈਂਡ ’ਤੇ ਸਿਗਰਟ ਬੀੜੀਆਂ ਆਦਿ ਵੇਚਦਾ ਹੈ। ਉਸਨੇ ਦੱਸਿਆ ਕਿ ਦੋ ਵਿਅਕਤੀ ਨਿਹੰਗਾਂ ਦਾ ਬਾਣਾ ਪਾ ਕੇ ਆਏ ਤੇ ਉਸ ਦੇ ਪਿਤਾ ਦੀ ਅਤੇ ਉਸ ਦੀ ਕੁੱਟਮਾਰ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਵੱਲੋਂ ਹੋਰ ਵੀ ਕੁਝ ਲੋਕਾਂ ਨਾਲ ਅਜਿਹੀ ਕੁੱਟਮਾਰ ਕੀਤੀ ਗਈ। ਬਡਾਲਾ ਰੋਡ ਉਤੇ ਇੱਕ ਦੁਕਾਨਦਾਰ ਨਾਲ ਵੀ ਅਜਿਹਾ ਕੀਤਾ ਗਿਆ। ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਅਤੇ ਰਵਿੰਦਰ ਸ਼ਰਮਾ ਆਦਿ ਨੇ ਮੌਕੇ ਦਾ ਦੌਰਾ ਕੀਤਾ ਅਤੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement