For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਮਾਮਲੇ: ਪੁਲੀਸ ਵੱਲੋਂ 31 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

06:57 AM Oct 24, 2024 IST
ਕੁੱਟਮਾਰ ਮਾਮਲੇ  ਪੁਲੀਸ ਵੱਲੋਂ 31 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Advertisement

ਗੁਰਿੰਦਰ ਸਿੰਘ
ਲੁਧਿਆਣਾ, 23 ਅਕਤੂਬਰ
ਲੜਾਈ ਅਤੇ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਵੱਲੋਂ 31 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲੀਸ ਨੂੰ ਸੀਆਰਪੀਐੱਫ ਕਲੋਨੀ ਫੇਜ਼ 1 ਦੁੱਗਰੀ ਵਾਸੀ ਚਿਰਾਗ ਅਰੋੜਾ ਨੇ ਦੱਸਿਆ ਕਿ ਉਹ ਆਪਣੇ ਮਾਮੇ ਅਮਿਤ ਵਰਮਾ ਉਰਫ਼ ਗੋਰਾ ਦੇ ਲੜਕੇ ਦੀ ਜਨਮ ਦਿਨ ਪਾਰਟੀ ਵਿੱਚ ਬਸੰਤ ਰੈਸਟੋਰੈਂਟ ਦੇ ਰੂਫਟੌਪ ’ਤੇ ਮੌਜੂਦ ਸੀ ਜਿਸ ਦੌਰਾਨ ਮਾਸੀ ਦਾ ਲੜਕਾ ਸ਼ੁਭਮ ਵਰਮਾ ਉਸਨੂੰ ਰੋਟੀ ਖਾਣ ਸਮੇਂ ਮਖੌਲ ਕਰਨ ਲੱਗ ਪਿਆ ਅਤੇ ਵੱਧ ਘੱਟ ਬੋਲਣ ਲੱਗ ਪਿਆ। ਉਸਨੇ ਜਦੋਂ ਉਸਨੂੰ ਅਜਿਹਾ ਕਰਨ ਤੋਂ ਮਨਾਂ ਕੀਤਾ ਤਾਂ ਸ਼ੁਭਮ ਵਰਮਾ, ਉਸਦੇ ਭਰਾ ਕੁਨਾਲ ਵਰਮਾ ਅਤੇ ਪ੍ਰਦੀਪ ਵਰਮਾ ਵਾਸੀਅਨ ਧਾਂਦਰਾ ਰੋਡ ਨੇ ਹਮਮਸ਼ਵਰਾ ਹੋ ਕੇ ਉਸਦੀ, ਮਾਤਾ ਮਮਤਾ, ਮਾਮੇ ਅਤੇ ਮਾਮੇ ਦੇ ਦੋਸਤ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਬੈਂਕ ਕਲੋਨੀ ਮੱਛੀ ਤਲਾਬ ਦੇ ਸਾਹਮਣੇ 33 ਫੁੱਟਾ ਰੋਡ ਮੂੰਡੀਆਂ ਕਲਾਂ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਭਰਾ ਜਸਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲੀਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਸ਼ਤਰੂਧਨ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਕੁਲਦੀਪ ਸਿੰਘ ਅਤੇ ਆਕਾਸ਼ ਨੇ ਉਸਦੇ ਕਮਰੇ ਵਿੱਚ ਦਾਖਲ ਹੋ ਕੇ ਉਸਦੀ ਕੁੱਟਮਾਰ ਕੀਤੀ ਤੇ ਉਸਦੇ ਦੋ ਮੋਬਾਈਲ ਅਤੇ 8 ਹਜ਼ਾਰ ਰੁਪਏ ਜਬਰੀ ਖੋਹਕੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੁਲਦੀਪ ਅਤੇ ਆਕਾਸ਼ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਘਰ ਵਿੱਚ ਵੜ ਕੇ ਪਿਓ-ਪੁੱਤਰ ਦੀ ਕੁੱਟਮਾਰ

ਥਾਣਾ ਮੇਹਰਬਾਨ ਦੀ ਪੁਲੀਸ ਨੂੰ ਹਰਦੀਪ ਸਿੰਘ ਵਾਸੀ ਪਿੰਡ ਢੇਰੀ ਨੇ ਦੱਸਿਆ ਕਿ ਬੌਬੀ ਸਮੇਤ ਕੁੱਝ ਵਿਅਕਤੀਆਂ ਨੇ ਉਸਦੇ ਘਰ ਅੰਦਰ ਦਾਖਲ਼ ਹੋ ਕੇ ਉਸ ਦੀ ਅਤੇ ਲੜਕੇ ਬਲਕਾਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਹੌਲਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬੌਬੀ, ਨਵਜੋਤ ਸਿੰਘ, ਜਪਨਾਮ ਸਿੰਘ, ਬਾਦਲ ਸਿੰਘ, ਗੋਪੀ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਦਵਿੰਦਰ ਸਿੰਘ ਅਤੇ ਜੋਰਾ ਸਿੰਘ ਸਮੇਤ ਕੁੱਲ 25 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement