For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦਾ ਮਾਮਲਾ: ਥਾਣੇਦਾਰ ਨੂੰ ਸ਼ਜਾ ਦਿਵਾਉਣ ਲਈ ਕਮੇਟੀ ਕਾਇਮ

08:07 AM Feb 06, 2024 IST
ਕੁੱਟਮਾਰ ਦਾ ਮਾਮਲਾ  ਥਾਣੇਦਾਰ ਨੂੰ ਸ਼ਜਾ ਦਿਵਾਉਣ ਲਈ ਕਮੇਟੀ ਕਾਇਮ
ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਇੰਸਪੈਕਟਰ ਗੁਰਪ੍ਰੀਤ ਸਿੰਘ।
Advertisement

ਪੱਤਰ ਪ੍ਰੇਰਕ
ਬੋਹਾ, 5 ਫਰਵਰੀ
ਥਾਣਾ ਬੋਹਾ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਗਾਦੜਪੱਤੀ ਬੋਹਾ ਦੀ ਕੰਧ ਟੱਪ ਕੇ ਗੁਰੂ ਘਰ ਦੇ ਸੇਵਾਦਾਰਾਂ ਦੀ ਕੀਤੀ ਕੁੱਟਮਾਰ ਦਾ ਮਾਮਲਾ ਭਖ਼ ਗਿਆ ਹੈ। ਇਸ ਕੇਸ ਦੀ ਕਾਨੂੰਨੀ ਪ੍ਰੀਕਿਰਿਆ ਨੂੰ ਅੱਗੇ ਤੋਰਨ ਲਈ ਇਕ ਐਕਸ਼ਨ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ ਕਮੇਟੀ ਮੈਂਬਰ ਗੁਰਤੇਜ ਸਿੰਘ , ਹਰਬੰਸ ਸਿੰਘ, ਦਰਸ਼ਨ ਸਿੰਘ, ਬੱਗੀ ਸਿੰਘ, ਸਿਕੰਦਰ ਸਿੰਘ, ਗੋਲਡੀ ਸਿੰਘ, ਬੂਟਾ ਸਿੰਘ, ਗੱਗੀ ਸਿੰਘ ਤੇ ਕਾਕਾ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ ਪੁਰੀ, ਜਸਵਿੰਦਰ ਸਿੰਘ ਸੰਦੀਪ ਸਿੰਘ , ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਕਰਨ ਸਿੰਘ, ਨਾਇਬ ਸਿੰਘ, ਬਹਾਦਰ ਸਿੰਘ, ਛਿੰਦਰ ਸਿੰਘ, ਬਾਬੂ ਸਿੰਘ , ਦਰਸ਼ਨ ਸਿੰਘ, ਅਜਮੇਰ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ, ਦੇਸ਼ਪਾਲ ਸਿੰਘ, ਬਲਕਾਰ ਸਿੰਘ ,ਅਵਤਾਰ ਸਿੰਘ, ਰੂੜ ਸਿੰਘ ਬਲਜਿੰਦਰ ਸਿੰਘ ,ਗਨੀਵ ਸਿੰਘ ਰਾਮਜੱਸ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਦੱਸਣਯੋਗ ਹੈ ਕਿ ਭਾਵੇਂ ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਨਾਨਕ ਸਿੰਘ ਵੱਲੋਂ ਉਕਤ ਥਾਣੇਦਾਰ ਨੂੰ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਪਰ ਪਿੰਡ ਦੇ ਲੋਕਾਂ ਦਾ ਗੁੱਸਾ ਇਸ ਕਾਰਵਾਈ ਨਾਲ ਸ਼ਾਂਤ ਨਹੀਂ ਹੋ ਰਿਹਾ। ਅੱਜ ਪਿੰਡ ਦੇ ਲੋਕਾਂ ਨੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ ਤੇ ਮੁੱਖ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸੰਗਤਸਰ ਸਾਹਿਬ ਗਾਦੜਪੱਤੀ ਵਿੱੱਚ ਇੱਕਠ ਕਰ ਕੇ ਥਾਣੇਦਾਰ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪਿੰਡ ਦੇ ਵਾਸੀਆਂ ਦੀ ਚੱਲਦੀ ਮੀਟਿੰਗ ਦੌਰਾਨ ਬੁਢਲਾਡਾ ਦੇ ਉਪ ਪੁਲੀਸ ਕਪਤਾਨ ਗੁਰਪ੍ਰੀਤ ਸਿੰਘ ਵੀ ਪਹੁੰਚੇ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਨਿਰਪੱਖਤਾ ਨਾਲ ਕਰੇਗੀ।

Advertisement

Advertisement
Advertisement
Author Image

Advertisement