ਕੁੱਟਮਾਰ ਮਾਮਲਾ: ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ
08:49 AM Nov 27, 2024 IST
Advertisement
ਲੁਧਿਆਣਾ:
Advertisement
ਥਾਣਾ ਹੈਬੋਵਾਲ ਦੀ ਪੁਲੀਸ ਨੂੰ ਪੁਸ਼ਪਿੰਦਰ ਲਾਲ ਨੇ ਦੱਸਿਆ ਕਿ ਉਹ ਆਪਣੀ ਮਾਤਾ ਕ੍ਰਿਸ਼ਨਾ ਦੇਵੀ ਨਾਲ ਐਕਟਿਵਾ ’ਤੇ ਸਿਵਲ ਹਸਪਤਾਲ ਵਿੱਚ ਆਪਣੇ ਭਰਾ ਵਿਨੋਦ ਕੁਮਾਰ ਕੋਲ ਜਾ ਰਿਹਾ ਸੀ। ਇਸ ਦੌਰਾਨ ਪਾਰਸ ਜਿਸਨੇ ਵਿਨੋਦ ਕੁਮਾਰ ਅਤੇ ਉਸਦੀ ਪਤਨੀ, ਬੇਟੇ ਅਤੇ ਬੇਟੀ ਦੀ ਕੁੱਟਮਾਰ ਕੀਤੀ ਸੀ, ਨੇ ਰੰਜਿਸ਼ ਵਿੱਚ ਆਪਣੀ ਕਾਰ ਉਸਦੀ ਸਕੂਟਰੀ ਵਿੱਚ ਮਾਰੀ ਜਿਸ ਕਾਰਨ ਉਹ ਦੋਵੇਂ ਜਣੇ ਸੜਕ ’ਤੇ ਡਿੱਗ ਗਏ। ਇਸ ਦੌਰਾਨ ਉਸਨੇ ਸਾਥੀਆਂ ਸਮੇਤ ਮਿਲਕੇ ਦੋਵਾਂ ਮਾਂ-ਪੁੱਤਰ ਦੀ ਕੁੱਟਮਾਰ ਕੀਤੀ ਅਤੇ ਮਾਤਾ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਉਸਦਾ ਮੋਬਾਈਲ ਖੋਹਕੇ ਲੈ ਗਏ। ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪਾਰਸ, ਲਲਿਤ ਸ਼ਰਮਾ, ਰਾਹੁਲ ਮਸੀਹ ਅਤੇ ਮਿੰਟੂ ਸਕੂਟਰਾਂ ਵਾਲਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement