ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਟਮਾਰ ਮਾਮਲਾ: ਝਗੜੇ ਨੂੰ ਜਾਤ-ਪਾਤ ਦੀ ਰੰਗਤ ਦੇਣ ਤੋਂ ਬਚਣ ਦਾ ਸੱਦਾ

07:08 AM Jun 18, 2024 IST

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜੂਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਦੇ ਪੁੱਤਰ ਉਪਰ ਕੁਝ ਨੌਜਵਾਨਾਂ ਵਲੋਂ ਜਾਨਲੇਵਾ ਹਮਲਾ ਕਰਨ ਅਤੇ ਮੌਕੇ ’ਤੇ ਪੁੱਜੇ ਮਨਜੀਤ ਸਿੰਘ ਘਰਾਚੋਂ ਵੱਲੋਂ ਮੋੜਵੇਂ ਪ੍ਰਤੀਕਰਮ ਤਹਿਤ ਹਮਲੇ ਵਿੱਚ ਸ਼ਾਮਲ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਸਮੇਤ ਇਸ ਸਮੁੱਚੇ ਘਟਨਾਕ੍ਰਮ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਜਾਤ-ਪਾਤੀ ਰੰਗਤ ਦੇਣ ਤੋਂ ਬਚਣ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਨੇ ਕਿਹਾ ਕਿ ਮਨਜੀਤ ਸਿੰਘ ਘਰਾਚੋਂ ਦੇ ਬੇਟੇ ਉਤੇ ਹਮਲੇ ਦੀ ਘਟਨਾ ਨਿੰਦਣਯੋਗ ਤੇ ਮੰਦਭਾਗੀ ਹੈ ਪ੍ਰੰਤੂ ਮੋੜਵੇਂ ਰੂਪ ‘ਚ ਮਨਜੀਤ ਸਿੰਘ ਘਰਾਚੋਂ ਵੱਲੋਂ ਕੀਤੀ ਕੁੱਟਮਾਰ ਨੂੰ ਵੀ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਦੋਵੇਂ ਪਾਸਿਆਂ ਤੋਂ ਹੋਈ ਕੁੱਟਮਾਰ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਪਰ ਇਸ ਨੂੰ ਉੱਚ ਜਾਤੀ ਲੋਕਾਂ ਵੱਲੋਂ ਦਲਿਤਾਂ ’ਤੇ ਕੀਤੇ ਜਬਰ ਦਾ ਮਸਲਾ ਬਣਾ ਕੇ ਪੇਸ਼ ਕਰਨਾ ਨਾ ਸਿਰਫ਼ ਵਾਜਬ ਨਹੀਂ ਸਗੋਂ ਬੇਹੱਦ ਖਤਰਨਾਕ ਹੈ ਕਿਉਂਕਿ ਕਿਸਾਨ ਆਗੂ ਦੁਆਰਾ ਨੌਜਵਾਨਾਂ ਦੀ ਕੁੱਟਮਾਰ ਦਲਿਤ ਹੋਣ ਕਾਰਨ ਨਹੀਂ ਬਲਕਿ ਉਸਦੇ ਲੜਕੇ ‘ਤੇ ਕੀਤੇ ਜਾਨਲੇਵਾ ਹਮਲੇ ਦੇ ਮੋੜਵੇਂ ਪ੍ਰਤੀਕਰਮ ਵਜੋਂ ਕੀਤੀ ਗਈ ਹੈ ਅਤੇ ਇਸ ਮਾਮਲੇ ‘ਚ ਐਸਸੀਐਸ ਟੀ ਐਕਟ ਦੀ ਧਾਰਾ ਲਾਉਣਾ ਵਾਜਬ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਤੇ ਕੁਝ ਸਿਆਸੀ ਤਾਕਤਾਂ ਇਸ ਝਗੜੇ ਨੂੰ ਦਲਿਤਾਂ ਅਤੇ ਉੱਚ ਜਾਤੀਆਂ ਦਰਮਿਆਨ ਜਾਤਪਾਤੀ ਝਗੜੇ ਵਜੋਂ ਪੇਸ਼ ਕਰਕੇ ਪੰਜਾਬ ’ਚਰ ਭਾਜਪਾ ਦੀ ਵੰਡ ਪਾਊ ਸਿਆਸਤ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਇਸ ਜਥੇਬੰਦੀ ਵੱਲੋਂ ਮਜ਼ਦੂਰਾਂ ਦੇ ਹੱਕ ’ਚ ਡਟਣ ਦੀਆਂ ਅਣਗਿਣਤ ਉਦਾਹਰਣਾਂ ਗਿਣੀਆਂ ਜਾ ਸਕਦੀਆਂ ਹਨ ਜਿਸ ਕਾਰਨ ਅਜਿਹੀਆਂ ਰਵਾਇਤਾਂ ਵਾਲੀ ਜਥੇਬੰਦੀ ‘ਤੇ ਇਸਦੇ ਆਗੂਆਂ ਨੂੰ ਮਜ਼ਦੂਰ ਵਿਰੋਧੀ ਤਾਕਤਾਂ ਵਜੋਂ ਕਟਿਹਰੇ ’ਚ ਖੜ੍ਹੇ ਕਰਨਾ ਕਿਸੇ ਵੱਡੀ ਸਾਜ਼ਿਸ਼ ਦਾ ਸੰਕੇਤ ਹੈ। ਉਨ੍ਹਾਂ ਆਖਿਆ ਕਿ ਇਸ ਦਵੱਲੇ ਝਗੜੇ ‘ਚ ਵਾਜਬ ਕਾਨੂੰਨੀ ਕਾਰਵਾਈ ਕਰਕੇ ਬਣਦੀ ਸਜ਼ਾ ਦੇਣ ‘ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਪਰ ਇਸਨੂੰ ਜਾਤਪਾਤੀ ਝਗੜੇ ਦੀ ਰੰਗਤ ਦੇਣਾ ਅਤੇ ਪੁਲੀਸ ਵੱਲੋਂ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੂੰ ਜਾਣਬੁੱਝ ਕੇ ਇਸ ਕੇਸ ‘ਚ ਮੁਲਜ਼ਮ ਬਣਾਉਣ ਦੀ ਕਾਰਵਾਈ ਗਿਣੀ ਮਿਥੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਸਮੂਹ ਇਨਸਾਫਪਸੰਦ ਲੋਕਾਂ ਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਝਗੜੇ ਨੂੰ ਦੋ ਤਬਕਿਆਂ ਦਰਮਿਆਨ ਟਰਕਾਅ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕਰਨ ਲਈ ਅੱਗੇ ਆਉਣ।

Advertisement

Advertisement