ਬੰਦੀ ਬਣਾ ਕੇ ਕੀਤੀ ਕੁੱਟਮਾਰ, ਕੇਸ ਦਰਜ
ਲੁਧਿਆਣਾ: ਜੈਕਸਨ ਪੈਟਰੋਲ ਪੰਪ ਦੇ ਨਾਲ ਗਲੀ ਵਿੱਚ ਇੱਕ ਕਰਿਆਣਾ ਦੁਕਾਨਦਾਰ ਨੂੰ ਬੰਦੀ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਇਸ ਸਬੰਧੀ ਸਤਪਾਲ ਮਲਹੋਤਰਾ ਨੇ ਦੱਸਿਆ ਕਿ ਉਹ ਆਪਣੀ ਕਰਿਆਣੇ ਦੀ ਦੁਕਾਨ ’ਚ ਹਾਜ਼ਰ ਸੀ ਕਿ ਰਾਹੁਲ, ਜੀਤੂ ਅਤੇ ਰਾਜਾ ਬਾਬੂ ਆਏ, ਜਿਨ੍ਹਾਂ ਦਾ ਰਾਸ਼ਨ ਉਸਦੀ ਦੁਕਾਨ ਤੋਂ ਜਾਂਦਾ ਸੀ। ਉਨ੍ਹਾਂ ਰਾਸ਼ਨ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਪਹਿਲਾਂ ਪਿਛਲੇ ਪੈਸੇ ਅਦਾ ਕਰਨ ਲਈ ਕਿਹਾ ਗਿਆ ਜਿਸ ਦੌਰਾਨ ਉਹ ਬਹਿਸਬਾਜ਼ੀ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕੁੱਝ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਉਸਨੂੰ ਦੁਕਾਨ ਵਿੱਚੋਂ ਜਬਰੀ ਆਪਣੇ ਵਿਹੜੇ ਵਿੱਚ ਲੈ ਗਏ। ਉਨ੍ਹਾਂ ਉਸਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤਫਤੀਸ਼ ਦੌਰਾਨ ਜਤਿੰਦਰ ਉਰਫ਼ ਜੀਤੂ ਅਤੇ ਉਸਦੇ ਭਰਾ ਰਾਜਾ ਬਾਬੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਰਾਹੁਲ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ