ਘਰ ’ਚ ਦਾਖ਼ਲ ਹੋ ਕੇ ਕੀਤੀ ਕੁੱਟਮਾਰ; ਕੇਸ ਦਰਜ
08:16 AM Nov 23, 2024 IST
Advertisement
ਪੱਤਰ ਪ੍ਰੇਰਕ
ਮੁਕੇਰੀਆਂ, 22 ਨਵੰਬਰ
ਇੱਥੇ ਪੁਲੀਸ ਨੇ ਨੇੜਲੇ ਪਿੰਡ ਕੌਲਪੁਰ ਦੇ ਵੈਟਰਨਰੀ ਫਾਰਮਾਸਿਸਟ ਦੇ ਘਰ ’ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਔਰਤਾਂ ਸਮੇਤ 11 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਹਮਲੇ ’ਚ ਗੰਭੀਰ ਜ਼ਖਮੀ ਹੋਈ ਬਜ਼ੁਰਗ ਔਰਤ ਨੂੰ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਜੀਵਨ ਸਿੰਘ ਵਾਸੀ ਕੌਲਪੁਰ ਕਲਾਂ ਨੇ ਦੱਸਿਆ ਕਿ ਉਹ ਵੈਟਰਨਰੀ ਵਿਭਾਗ ਵਿੱਚ ਬਤੌਰ ਫਾਰਮਾਸਿਸਟ ਨੌਕਰੀ ਕਰਦਾ ਹੈ। ਬੀਤੀ 21 ਨਵੰਬਰ ਨੂੰ ਘਰ ਦੇ ਬਾਹਰ ਰੌਲਾ ਪੈ ਰਿਹਾ ਸੀ, ਜਦੋਂ ਉਹ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਪਿੰਡ ਦੇ ਸੱਤਪਾਲ ਸਿਘ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ, ਸਿਮਰਨਜੀਤ ਕੌਰ, ਸੁਖਵਿੰਦਰ ਕੌਰ, ਕੁਲਵੰਤ ਸਿੰਘ, ਰਵੀ, ਕੁਲਵਿੰਦਰ ਕੌਰ ਅਤੇ ਸੁਨੀਤਾ ਦੇਵੀ ਆਦਿ ਨੇ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ।
Advertisement
Advertisement
Advertisement