ਕਬੂਤਰਬਾਜ਼ੀ ਤੋਂ ਹੋਏ ਝਗੜੇ ’ਚ ਕੁੱਟਮਾਰ
08:53 AM May 12, 2024 IST
Advertisement
ਲੁਧਿਆਣਾ: ਥਾਣਾ ਹੈਬੋਵਾਲ ਦੇ ਇਲਾਕੇ ਪਿੰਡ ਲਾਦੀਆਂ ਕਲਾਂ ਵਿੱਚ ਕਬੂਤਰਬਾਜ਼ੀ ਦੇ ਟੂਰਨਾਮੈਂਟ ਦੌਰਾਨ ਮੰਗਾ ਰਾਮ ਵਾਸੀ ਪਿੰਡ ਬੱਗਾ ਕਲਾਂ ਦੀ ਹਨੀ ਨਾਲ ਬਹਿਸਬਾਜ਼ੀ ਹੋ ਗਈ ਸੀ। ਉਹ ਜਦੋਂ ਆਪਣੇ ਘਰ ਜਾਣ ਲੱਗਾ ਤਾਂ ਹਨੀ, ਗੋਰੀਆ, ਰੋਹਿਤ ਅਤੇ ਵੀਰੂ ਵਾਸੀ ਪਿੰਡ ਮਲਕਪੁਰ ਨੇ ਬੇਸਬੱਲਿਆਂ ਤੇ ਕਿਰਪਾਨਾਂ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement