For the best experience, open
https://m.punjabitribuneonline.com
on your mobile browser.
Advertisement

ਧੀਰਜ ਰੱਖੋ, ਇੰਤਜ਼ਾਰ ਕਰੋ ਤੇ ਦੇਖੋ: ਤੇਜਸਵੀ

06:50 AM Jun 06, 2024 IST
ਧੀਰਜ ਰੱਖੋ  ਇੰਤਜ਼ਾਰ ਕਰੋ ਤੇ ਦੇਖੋ  ਤੇਜਸਵੀ
ਪਟਨਾ ਤੋਂ ਇੱਕੋ ਜਹਾਜ਼ ਵਿੱਚ ਸਵਾਰ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ। -ਫੋਟੋ: ਪੀਟੀਆਈ
Advertisement

* ‘ਇੰਡੀਆ’ ਦੇ ਸਾਬਕਾ ਸਹਿਯੋਗੀਆਂ ਨਾਲ ਸੰਪਰਕ ਕਰਨ ਬਾਰੇ ਆਰਜੇਡੀ ਆਗੂ ਨੇ ਕੀਤੀ ਟਿੱਪਣੀ
* ਇੱਕੋ ਜਹਾਜ਼ ਵਿੱਚ ਨਿਤੀਸ਼ ਕੁਮਾਰ ਨਾਲ ਪਟਨਾ ਤੋਂ ਦਿੱਲੀ ਪਹੁੰਚੇ

Advertisement

ਨਵੀਂ ਦਿੱਲੀ, 5 ਜੂਨ
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਅਤੇ ਜਨਤਾ ਦਲ ਯੂਨਾਈਟਿਡ (ਜੇਡੀ ਯੂ) ਦੇ ਵਿਰੋਧੀ ਗੱਠਜੋੜ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੈਦਾ ਹੋਏ ਸ਼ੱਕ ਵਿਚਾਲੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਅੱਜ ਲੋਕਾਂ ਨੂੰ ਕਿਹਾ ਕਿ ਉਹ ‘ਇੰਤਜ਼ਾਰ ਕਰਨ ਤੇ ਦੇਖਣ’। ਯਾਦਵ ਇੱਕੋ ਜਹਾਜ਼ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਟਨਾ ਤੋਂ ਦਿੱਲੀ ਪਹੁੰਚੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਰੋਧੀ ਪਾਰਟੀਆਂ ਦੇ ਗੱਠਜੋੜ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਬਾਰੇ ਸਵਾਲ ਦੇ ਜਵਾਬ ਵਿੱਚ ਯਾਦਵ ਨੇ ਕਿਹਾ ਕਿ ਜਹਾਜ਼ ਵਿੱਚ ਉਨ੍ਹਾਂ ਵਿਚਾਲੇ ਗੱਲਬਾਤ ਸ਼ਿਸ਼ਟਾਚਾਰ ਦੇ ਆਦਾਨ-ਪ੍ਰਦਾਨ ਤੱਕ ਹੀ ਸੀਮਿਤ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਵਿਰੋਧੀ ਧਿਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਸਤੇ ਸੰਸਦ ਮੈਂਬਰਾਂ ਦੀ ਲੋੜੀਂਦੀ ਗਿਣਤੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਬਾਰੇ ਯਾਦਵ ਨੇ ਕਿਹਾ, ‘‘ਅਸੀਂ ਅੱਜ ਮੀਟਿੰਗ ਵਾਸਤੇ ਆਏ ਹਾਂ। ਧੀਰਜ ਰੱਖੋ, ਇੰਤਜ਼ਾਰ ਕਰੋ ਅਤੇ ਦੇਖੋ ਕੀ ਹੁੰਦਾ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×