ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਪਣੇ ਗਰਮ ਤੇ ਵਿਰੋਧੀ ਰਹੇ ਨਰਮ..!

08:33 AM Sep 06, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 5 ਸਤੰਬਰ
ਪੰਜਾਬ ਵਿਧਾਨ ਸਭਾ ਦੇ ਕੱਲ੍ਹ ਖ਼ਤਮ ਹੋਏ ਮੌਨਸੂਨ ਸੈਸ਼ਨ ’ਚ ਐਤਕੀਂ ਆਪਣੇ ਗਰਮ ਅਤੇ ਵਿਰੋਧੀ ਵਿਧਾਇਕ ਨਰਮ ਨਜ਼ਰ ਆਏ। ਤਿੰਨ ਦਿਨਾ ਇਜਲਾਸ ’ਚ ਹਾਕਮ ਧਿਰ ਨੂੰ ਆਪਣੇ ਵਿਧਾਇਕਾਂ ਨੇ ਹੀ ਘੇਰਿਆ, ਜਦੋਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਹੱਲਾ ਗੁੱਲਾ ਕਰਨ ਤੋਂ ਪਾਸਾ ਵੱਟਿਆ। ਮੌਨਸੂਨ ਇਜਲਾਸ ’ਚ ਨਾ ਕੋਈ ਨਾਅਰੇਬਾਜ਼ੀ ਹੋਈ ਅਤੇ ਨਾ ਹੀ ਵਾਕਆਊਟ ਹੋਇਆ। ਤਿੰਨੋਂ ਦਿਨ ਸਿਆਸੀ ਝੜਪਾਂ ਤੋਂ ਵੀ ਬਚਾਅ ਰਿਹਾ। ਇੰਜ ਜਾਪਦਾ ਸੀ ਕਿ ਜਿਵੇਂ ਕੋਈ ‘ਫਰੈਂਡਲੀ ਮੈਚ’ ਚੱਲ ਰਿਹਾ ਹੋਵੇ।
ਮੌਨਸੂਨ ਇਜਲਾਸ ਵਿੱਚ ਸਭ ਤੋਂ ਅਹਿਮ ਬਿੱਲ ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਬਿੱਲ 2024’ ਰਿਹਾ, ਜਿਸ ਦੇ ਪਾਸ ਹੋਣ ਨਾਲ ਪੰਜਾਬ ਦੇ 500 ਵਰਗ ਗਜ਼ ਤੱਕ ਦੇ ਪਲਾਟ ਮਾਲਕਾਂ ਨੂੰ ਰਜਿਸਟਰੀ ਲਈ ਐਨਓਸੀ ਤੋਂ ਛੋਟ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਇਸ ਸੈਸ਼ਨ ਵਿਚ ਵੱਖਰੇ ਲਹਿਜ਼ੇ ਵਿੱਚ ਦਿਖੇ, ਜਿਨ੍ਹਾਂ ਨੇ ਵਿਰੋਧੀ ਧਿਰ ਪ੍ਰਤੀ ਮੋਹ ਦਿਖਾਇਆ ਅਤੇ ਹਮਲਾਵਰ ਰੁਖ਼ ਤੋਂ ਗੁਰੇਜ਼ ਕੀਤਾ। ਮੁੱਖ ਮੰਤਰੀ ਨੇ ਵਿਰੋਧੀ ਵਿਧਾਇਕ ਪਰਗਟ ਸਿੰਘ ਨੂੰ ‘ਭਾਅ ਜੀ’ ਆਖ ਕੇ ਸੰਬੋਧਨ ਕੀਤਾ ਅਤੇ ਮਨਪ੍ਰੀਤ ਸਿੰਘ ਇਆਲੀ ਦੇ ਰੀਅਲ ਅਸਟੇਟ ਦੇ ਸਾਫ਼ ਸੁਥਰੇ ਕਾਰੋਬਾਰ ਦੀ ਤਾਰੀਫ਼ ਕੀਤੀ।
ਮੁੱਖ ਮੰਤਰੀ ਨੇ ਆਪਣੇ ਉੱਚ ਅਫ਼ਸਰਾਂ ਜਿਨ੍ਹਾਂ ’ਚ ਵੀਕੇ ਸਿੰਘ, ਅਨੁਰਾਗ ਵਰਮਾ ਅਤੇ ਕੇਏਪੀ ਸਿਨਹਾ ਦੀ ਪ੍ਰਸੰਸਾ ਕੀਤੀ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਰਮ ਗੋਸ਼ਾ ਰੱਖਿਆ। ਵਿਅਕਤੀਗਤ ਤੌਰ ’ਤੇ ਦੇਖੀਏ ਤਾਂ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਸਭ ਤੋਂ ਵੱਧ ਚਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਏਐੱਸਆਈ ਬੋਹੜ ਸਿੰਘ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਇੱਕ ਵੱਖਰੇ ਰੰਗ ਵਿਚ ਨਜ਼ਰ ਆਏ, ਜਿਨ੍ਹਾਂ ਨੇ ਥਾਣਾ ਸਿਟੀ ਕੋਟਕਪੂਰਾ ’ਚ ਏਐੱਸਆਈ ਬੋਹੜ ਸਿੰਘ ’ਤੇ ਦਰਜ ਕੇਸ ਦੇ ਹਵਾਲੇ ਦੇ ਕੇ ਇਸ ਮਾਮਲੇ ’ਚ ਡੀਜੀਪੀ ਤੋਂ ਰਿਪੋਰਟ ਤਲਬ ਕਰਨ ਲਈ ਹਾਊਸ ਦੀ ਸਹਿਮਤੀ ਲਈ। ਪੰਜਾਬ ਵਿਧਾਨ ਸਭਾ ਦੇ ਰਾਜਸੀ ਇਤਿਹਾਸ ’ਚ ਇਹ ਟਾਂਵਾਂ ਮੌਕਾ ਹੋਵੇਗਾ ਕਿ ਜਦੋਂ ਕਿਸੇ ਸਪੀਕਰ ਨੇ ਖ਼ੁਦ ਹੀ ਆਪਣੀ ਸਰਕਾਰ ਦੀ ਘੇਰਾਬੰਦੀ ਕੀਤੀ ਹੋਵੇ। ਕੁਰੱਪਸ਼ਨ ਦੇ ਮੁੱਦੇ ਨੂੰ ਲੈ ਕੇ ਸਪੀਕਰ ਨੇ ਬੋਹੜ ਸਿੰਘ ਨੂੰ ਨਿਸ਼ਾਨੇ ’ਤੇ ਲਿਆ। ਹਰਿਆਣਾ ਚੋਣਾਂ ਦਾ ਪਰਛਾਵਾਂ ਵੀ ਸਦਨ ਵਿੱਚ ਦੇਖਣ ਨੂੰ ਮਿਲਿਆ। ਹਰਿਆਣਾ ਵਿੱਚ ‘ਆਪ’ ਤੇ ਕਾਂਗਰਸ ’ਚ ਸਮਝੌਤੇ ਦੀ ਗੱਲ ਚੱਲ ਰਹੀ ਹੈ, ਜਿਸ ਕਰਕੇ ‘ਆਪ’ ਅਤੇ ਕਾਂਗਰਸ ਨੇ ਸੈਸ਼ਨ ਦੌਰਾਨ ਚੁੱਪ ’ਚ ਭਲੀ ਸਮਝੀ। ਸੈਸ਼ਨ ਦੌਰਾਨ ਪੰਜਾਬ ਪੁਲੀਸ ਪੂਰੀ ਤਰ੍ਹਾਂ ਕਟਹਿਰੇ ਵਿਚ ਰਹੀ। ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਨੂੰ ਲੈ ਕੇ ਪੁਲੀਸ ’ਤੇ ਤਵੇ ਲੱਗਦੇ ਰਹੇ। ਸਭ ਤੋਂ ਅਹਿਮ ਗੱਲ ਰਹੀ ਕਿ ਆਪਣੀ ਹੀ ਸਰਕਾਰ ’ਤੇ ਅੰਦਰੋਂ ਅੰਦਰੀਂ ਉਂਗਲ ਉਠਾਉਣ ਵਾਲੇ ‘ਆਪ’ ਵਿਧਾਇਕਾਂ ਨੂੰ ਸਦਨ ਵਿਚ ਖੁੱਲ੍ਹਾ ਸਮਾਂ ਮਿਲਿਆ। ਸੜਕਾਂ ਦਾ ਮੁੱਦਾ ਵੀ ਕੇਂਦਰੀ ਰੂਪ ਵਿਚ ਉੱਭਰਿਆ। ਬੇਅਦਬੀਆਂ ਦਾ ਮੁੱਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਉਠਾਉਣ ਵਿੱਚ ਕਾਮਯਾਬ ਰਹੇ।

Advertisement

ਸਦਨ ਵਿੱਚ ਖਹਿਰਾ ਦੇ ਤੇਵਰ ਐਤਕੀਂ ਠੰਢੇ ਰਹੇ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਹਿਲੇ ਅਜਿਹੇ ਵਿਧਾਇਕ ਬਣੇ, ਜਿਨ੍ਹਾਂ ਨੂੰ ਤਿੰਨ ਦਿਨਾ ਇਜਲਾਸ ਦੇ ਪਹਿਲੇ ਦਿਨ ਹੀ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਮਿਲਿਆ, ਜਦੋਂਕਿ ਪਿਛਲੇ ਸੈਸ਼ਨਾਂ ਵਿੱਚ ਉਹ ਸੋਕਾ ਝੱਲਦੇ ਰਹੇ ਹਨ। ਸਦਨ ਅੰਦਰ ਖਹਿਰਾ ਦੇ ਤੇਵਰ ਐਤਕੀਂ ਠੰਢੇ ਰਹੇ।

Advertisement
Advertisement
Tags :
AAPCongressMonsoon Sessionpunjab vidhan sabhaPunjabi khabarPunjabi NewsSloganeeringSukhpal Singh Khaira