For the best experience, open
https://m.punjabitribuneonline.com
on your mobile browser.
Advertisement

ਹਾਈ ਕੋਰਟ ਦੀ ਸਖ਼ਤੀ ਮਗਰੋਂ ਬੀਡੀਏ ਨਾਜਾਇਜ਼ ਕਬਜ਼ੇ ਹਟਾਉਣ ਲਈ ਤਿਆਰ

08:09 AM Mar 14, 2024 IST
ਹਾਈ ਕੋਰਟ ਦੀ ਸਖ਼ਤੀ ਮਗਰੋਂ ਬੀਡੀਏ ਨਾਜਾਇਜ਼ ਕਬਜ਼ੇ ਹਟਾਉਣ ਲਈ ਤਿਆਰ
Advertisement

ਸ਼ਗਨ ਕਟਾਰੀਆ
ਬਠਿੰਡਾ, 13 ਮਾਰਚ
ਪੰਜਾਬ ਤੇ ਹਰਿਆਣਾ ਹਾਈ ਕੋਰਟ ਬਠਿੰਡਾ ਸ਼ਹਿਰ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲੱਗੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ’ਤੇ ਸਖ਼ਤੀ ਨਾਲ ਪੇਸ਼ ਆਈ ਹੈ। ਅਦਾਲਤ ਵੱਲੋਂ 11 ਮਾਰਚ ਨੂੰ ਜਾਰੀ ਹੁਕਮਾਂ ਰਾਹੀਂ ਨਾਜਾਇਜ਼ ਕਬਜ਼ਿਆਂ ਤੋਂ ਮੁਕਤੀ ਲਈ ਮੁਹਿੰਮ ਖ਼ਾਤਿਰ ਲੋੜੀਂਦੀ ਸੁਰੱਖਿਆ ਮੁਹੱਈਆ ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਕਰਨ ਬਾਰੇ ਸੰਕੇਤ ਦਿੱਤੇ ਸਨ। ਦੂਜੇ ਪਾਸੇ ਉੱਚ ਅਦਾਲਤ ਦੇ ਸਖ਼ਤ ਤੇਵਰਾਂ ਕਾਰਨ ਬੀਡੀਏ (ਬਠਿੰਡਾ ਡਿਵੈਲਪਮੈਂਟ ਅਥਾਰਟੀ) ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਅਗਲੀ 20 ਮਾਰਚ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਬੀਡੀਏ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਪਾਉਣ ਲਈ ਹੁਣੇ ਤੋਂ ਪੱਬਾਂ ਭਾਰ ਹੋ ਗਿਆ ਹੈ। ਬੀਡੀਏ ਦੇ ਅਧਿਕਾਰੀ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ 14 ਤੋਂ 18 ਮਾਰਚ ਦੇ ਦਿਨ ਮੁਕੱਰਰ ਕਰਕੇ ਸੁਰੱਖਿਆ ਲਈ ਜ਼ਿਲ੍ਹਾ ਪੁਲੀਸ ਮੁਖੀ ਅਤੇ ਮੌਕੇ ਦੇ ਡਿਊਟੀ ਅਫ਼ਸਰ ਦੀ ਤਾਇਨਾਤੀ ਲਈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲਿਖ਼ਤੀ ਰੂਪ ’ਚ ਪੱਤਰ ਭੇਜੇ ਗਏ ਹਨ। ਕਾਰਵਾਈ ਲਈ ਪੁਲੀਸ ਦੇ 50 ਪੁਰਸ਼ ਅਤੇ 30 ਮਹਿਲਾ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ। ਸੰਭਾਵਿਤ ਕਾਰਵਾਈ ਲਈ ਅਰਬਨ ਅਸਟੇਟ ਦੇ ਫ਼ੇਜ਼ ਇਕ ਤੋਂ ਪੰਜ ਸਮੇਤ ਸ਼ਹਿਰ ਦੇ ਕਈ ਹੋਰ ਪੌਸ਼ ਖੇਤਰਾਂ ਦੀ ਬੀਡੀਏ ਵੱਲੋਂ ਚੋਣ ਕਰ ਲਈ ਗਈ ਹੈ। ਜਦੋਂ ਵੀ ਪ੍ਰਸ਼ਾਸਨ ਵੱਲੋਂ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਲਈ ਮੋਰਚਾ ਖੋਲ੍ਹਿਆ ਜਾਂਦਾ ਹੈ ਤਾਂ ‘ਵੋਟ ਰਾਜਨੀਤੀ’ ਸਣੇ ‘ਉੱਪਰ ਤੱਕ ਪਹੁੰਚ’ ਵਾਲੀਆਂ ਹਸਤੀਆਂ ਰਾਹ ਦਾ ਰੋੜਾ ਬਣ ਜਾਂਦੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×