For the best experience, open
https://m.punjabitribuneonline.com
on your mobile browser.
Advertisement

ਬੀਸੀਸੀਆਈ ਨੇ ਭਾਰਤ ਦਾ ਮੁੱਖ ਕੋਚ ਬਣਨ ਲਈ ਕਿਸੇ ਆਸਟਰੇਲਿਆਈ ਕ੍ਰਿਕਟ ਨਾਲ ਸੰਪਰਕ ਨਹੀਂ ਕੀਤਾ: ਸ਼ਾਹ

11:39 AM May 24, 2024 IST
ਬੀਸੀਸੀਆਈ ਨੇ ਭਾਰਤ ਦਾ ਮੁੱਖ ਕੋਚ ਬਣਨ ਲਈ ਕਿਸੇ ਆਸਟਰੇਲਿਆਈ ਕ੍ਰਿਕਟ ਨਾਲ ਸੰਪਰਕ ਨਹੀਂ ਕੀਤਾ  ਸ਼ਾਹ
Advertisement

ਮੁੰਬਈ, 24 ਮਈ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਅੱਜ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਕਿ ਬੋਰਡ ਨੇ ਭਾਰਤ ਦਾ ਮੁੱਖ ਕੋਚ ਬਣਨ ਲਈ ਸਾਬਕਾ ਆਸਟਰੇਲਿਆਈ ਕ੍ਰਿਕਟਰਾਂ ਨਾਲ ਸੰਪਰਕ ਕੀਤਾ ਹੈ। ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਦ੍ਰਾਵਿੜ ਨੇ ਬੋਰਡ ਨੂੰ ਕਿਹਾ ਹੈ ਕਿ ਉਹ ਆਪਣੇ ਕਾਰਜਕਾਲ ਵਿੱਚ ਹੋਰ ਵਾਧਾ ਨਹੀਂ ਚਾਹੁੰਦੇ ਹਨ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਅਤੇ ਜਸਟਿਨ ਲੈਂਗਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਸ਼ਾਹ ਨੇ ਬਿਆਨ ਵਿੱਚ ਕਿਹਾ, ‘ਮੇਰੇ ਜਾਂ ਬੀਸੀਸੀਆਈ ਵਿੱਚੋਂ ਕਿਸੇ ਨੇ ਵੀ ਕੋਚ ਦੇ ਅਹੁਦੇ ਲਈ ਕਿਸੇ ਸਾਬਕਾ ਆਸਟਰੇਲਿਆਈ ਕ੍ਰਿਕਟਰ ਨਾਲ ਸੰਪਰਕ ਨਹੀਂ ਕੀਤਾ ਹੈ। ਇਸ ਸਬੰਧੀ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਗਲਤ ਹਨ।’

Advertisement

Advertisement
Author Image

Advertisement
Advertisement
×