ਕ੍ਰਿਕਟਰਾਂ ਨਾਲ ਪਤਨੀਆਂ ਦੇ ਦੌਰੇ ’ਤੇ ਪਾਬੰਦੀ ਬਾਰੇ ਵਿਚਾਰ ਕਰ ਰਿਹੈ ਬੀਸੀਸੀਆਈ
06:35 AM Jan 15, 2025 IST
ਨਵੀਂ ਦਿੱਲੀ:
Advertisement
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਆਸਟਰੇਲੀਆ ਦੇ ਨਿਰਾਸ਼ਾਜਨਕ ਦੌਰੇ ਤੋਂ ਬਾਅਦ ਕਈ ਅਨੁਸ਼ਾਸਨੀ ਕਦਮ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ। ਇਸ ਵਿੱਚ ਵਿਦੇਸ਼ੀ ਦੌਰਿਆਂ ’ਤੇ ਕ੍ਰਿਕਟਰਾਂ ਨੂੰ ਆਪਣੀਆਂ ਪਤਨੀਆਂ ਨਾਲ ਲਿਜਾਣ ’ਤੇ ਪਾਬੰਦੀ ਲਾਉਣਾ ਅਤੇ ਕੋਚਾਂ ਤੇ ਖਿਡਾਰੀਆਂ ਦੇ ਪ੍ਰਬੰਧਕਾਂ ਨੂੰ ਟੀਮ ਬੱਸ ਵਿੱਚ ਯਾਤਰਾ ਕਰਨ ਤੋਂ ਰੋਕਣਾ ਸ਼ਾਮਲ ਹੈ। ਜੇ ਬੀਸੀਸੀਆਈ ਇਹ ਫੈਸਲਾ ਲੈਂਦਾ ਹੈ ਤਾਂ 45 ਦਿਨਾਂ ਜਾਂ ਇਸ ਤੋਂ ਵੱਧ ਦੇ ਦੌਰਿਆਂ ’ਤੇ ਖਿਡਾਰੀ ਆਪਣੀਆਂ ਪਤਨੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਿਰਫ ਦੋ ਹਫ਼ਤਿਆਂ ਲਈ ਆਪਣੇ ਨਾਲ ਰੱਖ ਸਕਣਗੇ। ਜੇ ਦੌਰਾ 45 ਦਿਨਾਂ ਤੋਂ ਘੱਟ ਸਮੇਂ ਲਈ ਹੈ ਤਾਂ ਇਹ ਮਿਆਦ ਇੱਕ ਹਫ਼ਤਾ ਹੋ ਸਕਦੀ ਹੈ। ਇਸ ਤੋਂ ਇਲਾਵਾ ਖਿਡਾਰੀ ਵਿਦੇਸ਼ੀ ਦੌਰੇ ਦੌਰਾਨ ਕਿਸੇ ਹੋਰ ਵਾਹਨ ਵਿੱਚ ਯਾਤਰਾ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਸਿਰਫ਼ ਟੀਮ ਬੱਸ ਦੀ ਵਰਤੋਂ ਕਰਨੀ ਪਵੇਗੀ। -ਪੀਟੀਆਈ
Advertisement
Advertisement