ਨੌਂ ਟਰੱਕਾਂ ’ਚੋਂ ਬੈਟਰੀਆਂ ਚੋਰੀ
ਪੱਤਰ ਪ੍ਰੇਰਕ
ਸ਼ਾਹਕੋਟ, 22 ਸਤੰਬਰ
ਇੱਥੇ ਟਰੱਕ ਯੂਨੀਅਨ ਦੇ ਦਫ਼ਤਰ ਨਜ਼ਦੀਕ ਟਰੱਕ ਖੜ੍ਹੇ ਕਰਨ ਲਈ ਯੂਨੀਅਨ ਵੱਲੋਂ ਕੀਤੀ ਗਈ ਚਾਰਦੀਵਾਰੀ ਅੰਦਰ ਖੜ੍ਹੇ 9 ਟਰੱਕਾਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਹਨ। ਪੀੜਤ ਟਰੱਕ ਮਾਲਕ ਸਤਨਾਮ ਸਿੰਘ, ਮਨਮੋਹਨ ਸਿੰਘ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਸੂਰਤੀ, ਬਲਜੀਤ ਸਿੰਘ, ਕਮਲਦੀਪ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਕ ਯੂਨੀਅਨ ਵਿੱਚ ਖੜ੍ਹੇ ਸਨ। ਜਦੋਂ ਉਹ ਸਵੇਰੇ ਯੂਨੀਅਨ ਦਫ਼ਤਰ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੇ ਟਰੱਕਾਂ ਵਿੱਚੋਂ ਬੈਟਰੀਆਂ ਗਾਇਬ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਾਹਕੋਟ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਸ਼ਾਹਕੋਟ ਵਿੱਚ ਤਾਇਨਾਤ ਲੋਨ ਅਫ਼ਸਰ ਅੰਮ੍ਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜਾਣੀਆਂ ਨੇ ਦੱਸਿਆ ਕਿ ਉਹ ਬੈਂਕ ਦੇ ਬਾਹਰ ਮੋਟਰਸਾਈਕਲ ਲਗਾ ਕੇ ਡਿਊਟੀ ਕਰਨ ਲੱਗ ਪਿਆ। ਜਦੋਂ ਉਹ ਡਿਊਟੀ ਖਤਮ ਹੋਣ ’ਤੇ ਬੈਂਕ ਤੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਮੋਟਰਸਾਈਕਲ ’ਤੇ ਲਾਏ ਜੀਪੀਐੱਸ ਦੀ ਮਦਦ ਨਾਲ ਉਨ੍ਹਾਂ ਦਰਿਆ ਸਤਲੁਜ ਤੋਂ ਪਾਰ ਕਮਾਲਕੇ ਤੱਕ ਚੋਰਾਂ ਦਾ ਪਿੱਛਾ ਕੀਤਾ। ਚੋਰਾਂ ਨੇ ਜੀਪੀਐੱਸ ਲਾਹ ਕੇ ਸੁੱਟ ਦਿੱਤਾ ਜਿਸ ਮਗਰੋਂ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ’ਤੇ ਉਨ੍ਹਾਂ ਵਾਪਸ ਮੁੜਨਾ ਹੀ ਮੁਨਾਸਿਬ ਸਮਝਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਾਹਕੋਟ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।