ਬਾਟਲਾ ਹਾਊਸ ਮੁਕਾਬਲਾ: ਆਰਿਜ਼ ਖਾਨ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ’ਤੇ ਫ਼ੈਸਲਾ ਰਾਖਵਾਂ
07:03 AM Aug 19, 2023 IST
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 2008 ਦੇ ਬਾਟਲਾ ਹਾਊਸ ਮੁਕਾਬਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਆਰਿਜ਼ ਖਾਨ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ’ਤੇ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਇਸ ਮੁਕਾਬਲੇ ’ਚ ਦਿੱਲੀ ਪੁਲੀਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ। ਆਰਿਜ਼ ਖਾਨ ਤੇ ਸੂਬਾ ਸਰਕਾਰ ਦੇ ਵਕੀਲਾਂ ਦੀਆਂ ਦਲੀਲਾਂ ਪੂਰੀਆਂ ਹੋਣ ਮਗਰੋਂ ਜਸਟਿਸ ਸਿੱਧਾਰਥ ਮ੍ਰਿਦੁਲ ਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਕਿਹਾ, ‘ਬਹਿਸਾਂ ਸੁਣੀਆਂ ਜਾ ਚੁੱਕੀਆਂ ਹਨ। ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਹੈ।’ -ਪੀਟੀਆਈ
Advertisement
Advertisement